ਦ੍ਰੋਣਾਚਾਰਿਆ ਐਵਾਰਡੀ ਐਥਲੈਟਿਕਸ ਕੋਚ ਜੇ. ਐੱਸ. ਸੈਣੀ ਦਾ ਦਿਹਾਂਤ

03/01/2020 4:47:25 PM

ਸਪੋਰਟਸ ਡੈਸਕ : ਤਜ਼ਰਬੇਕਾਰ ਐਥਲੈਟਿਕਸ ਕੋਚ ਅਤੇ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ ਐਤਵਾਰ ਨੂੰ ਵੱਧਦੀ ਉਮਰ ਸਬੰਧੀ ਪਰੇਸ਼ਾਨੀਆਂ ਕਾਰਨ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੇ ਸੀ। ਸੈਣੀ ਨੇ ਭਾਰਤ ਨੂੰ ਕੁਝ ਵੱਕਾਰੀ ਟ੍ਰੈਕ ਅਤੇ ਫੀਲਡ ਖਿਡਾਰੀਆਂ ਨੂੰ ਨਿਖਾਰਨ ਦਾ ਸਿਹਰਾ ਜਾਂਦਾ ਹੈ। ਸੈਣੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ। ਉਹ 1970 ਤੋਂ 1990 ਦੇ ਦਹਾਕੇ ਵਿਚਾਲੇ ਕਈ ਸਾਲਾਂ ਤਕ ਰਾਸ਼ਟਰੀ ਐਥਲੈਟਿਕਸ ਟੀਮ ਦੇ ਮੁੱਖ ਕੋਚ ਰਹੇ। 

ਏ. ਐੱਫ. ਆਈ. ਪ੍ਰਧਾਨ ਆਦਿਲੇ ਸੁਮਾਰਿਵਾਲਾ ਨੇ ਕਿਹਾ, ‘‘ਮੈਨੂੰ ਆਪਮੇ ਸਾਥੀ, ਆਪਣੇ ਮੁੱਖ ਕੋਚ ਅਤੇ ਮੈਂਟਰ ਜੇ. ਐੱਸ. ਸੈਣੀ ਦੇ ਦਿਹਾਂਤ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ। ਸੈਣੀ ਨੂੰ ਐਥਲੈਟਿਕਸ ਨਾਲ ਪਿਆਰ ਸੀ ਅਤੇ ਆਪਣੇ ਆਖਰੀ ਦਿਨਾਂ ਤਕ ਉਨ੍ਹਾਂ ਨੇ ਭਾਰਤੀ ਐਥਲੈਟਿਕਸ ਮਹਾਸੰਘ ਨੂੰ ਯੋਗਦਾਨ ਦਿੱਤਾ। ਉਹ ਮੇਰੇ ਦੋਸਤ ਅਤੇ ਮਾਰਗਦਰਸ਼ਕ ਸੀ ਅਤੇ ਆਪਣੀ ਸਲਾਹ ਨਾਲ ਏ. ਐੱਫ. ਆਈ. ਪ੍ਰਧਾਨ ਦੀ ਮੇਰੀ ਭੂਮਿਕਾ ਵਿਚ ਉਨ੍ਹਾਂ ਨੇ ਕਾਫੀ ਮਦਦ ਕੀਤੀ।’’

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਇਕ ਜਨਵਰੀ 1930 ਨੂੰ ਜਨਮੇ ਸੈਣੀ ਨੇ ਵਿਗਿਆਨ ਵਿਚ ਗ੍ਰੈਜੁਏਸ਼ਨ ਕੀਤੀ, ਸਰੀਰਕ ਸਿਖਿਆ ਵਿਚ ਡਿਪਲੋਮਾ ਅਤੇ ਐੱਨ. ਆਈ. ਐੱਸ. ਪਟਿਆਲਾ ਤੋਂ ਕੋਚਿੰਗ ਦਾ ਕੋਰਸ ਕਰਨ ਤੋਂ ਬਾਅਦ 1954 ਵਿਚ ਐਥਲੈਟਿਕਸ ਕੋਚ ਬਣੇ। ਉਹ 1990 ਵਿਚ ਤਤਕਾਲ ਭਾਰਤੀ ਐਮੇਚਿਊਰ ਐਥਲੈਟਿਕਸ ਫੈਡਰੇਸ਼ਨ ਦੇ ਮੁੱਖ ਕੋਚ ਬਣੇ। ਭਾਰਤੀ ਐਥਲੈਟਿਕਸ ਵਿਚ ਯੋਗਦਾਨ ਦੇ ਲਈ ਸੈਣੀ ਨੂੰ 1997 ਵਿਚ ਦ੍ਰੋਣਾਚਾਰਿਆ ਪੁਰਸਕਾਰ ਨਾਲ ਨਵਾਜ਼ਿਆ ਗਿਆ। ਉਹ 1978 ਏਸ਼ੀਆਈ ਖੇਡਾਂ ਵਿਚ 8 ਸੋਨ ਸਣੇ 18 ਤਮਗੇ ਜਿੱਤਣ ਵਾਲੀ ਟੀਮ ਦੇ ਮੁੱਖ ਕੋਚ ਸੀ। 

 

Related News