ਭਾਰਤ ਤੋਂ ਪਿਛਲੀ ਹਾਰ ਤੋਂ ਵੀ ਬੁਰੀ ਹੋਵੇਗੀ ਡਰਾਅ ਲੜੀ : ਪੋਂਟਿੰਗ
Monday, Jan 18, 2021 - 08:29 PM (IST)
ਬ੍ਰਿਸਬੇਨ– ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਨਾਲ ਕਮਜ਼ੋਰ ਪਈ ਭਾਰਤੀ ਟੀਮ ਵਿਰੁੱਧ ਲੜੀ ਬਰਾਬਰੀ ’ਤੇ ਛੁੱਟਣ ’ਤੇ 2 ਸਾਲ ਪਹਿਲਾਂ ਬਾਰਡਰ-ਗਾਵਸਕਰ ਟਰਾਫੀ ਵਿਚ ਮੇਜ਼ਬਾਨ ਟੀਮ ਨੂੰ ਮਿਲੀ ਹਾਰ ਤੋਂ ਵੀ ਬੁਰਾ ਨਤੀਜਾ ਹੋਵੇਗਾ। ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤੀ ਟੀਮ ਨੇ ਆਸਟਰੇਲੀਆ ਦੇ ਮੌਜੂਦਾ ਦੌਰ ਵਿਚ ਆਪਣਾ ਜੂਝਾਰੂਪਨ ਤੇ ਜਜਬਾ ਦਿਖਾਇਆ ਹੈ। ਚੌਥੇ ਤੇ ਆਖਰੀ ਟੈਸਟ ਮੈਚ ਵਿਚ ਭਾਰਤ ਆਪਣੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ, ਕਪਤਾਨ ਵਿਰਾਟ ਕੋਹਲੀ ਤੇ ਕੁਝ ਮਾਹਿਰ ਬੱਲੇਬਾਜ਼ਾਂ ਦੇ ਬਿਨਾਂ ਖੇਡ ਰਿਹਾ ਹੈ।
ਪੋਂਟਿੰਗ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਲੜੀ ਦਾ ਡਰਾਅ ਹੋਣਾ ਦੋ ਸਾਲ ਪਹਿਲਾਂ ਮਿਲੀ ਹਾਰ ਤੋਂ ਵੀ ਬੁਰਾ ਹੋਵੇਗਾ। ਮੈਂ ਇਸ ਨੂੰ ਇਸੇ ਨਜ਼ਰੀਏ ਨਾਲ ਦੇਖਦਾ ਹਾਂ। ਇਹ ਜਾਣਦੇ ਹੋਏ ਕਿ ਭਾਰਤ ਨੂੰ ਲੜੀ ਵਿਚ 20 ਖਿਡਾਰੀਆਂ ਚੋਂ ਵੀ ਆਖਰੀ-11 ਚੁਣਨ ਵਿਚ ਕਿੰਨੀ ਪ੍ਰੇਸ਼ਾਨੀ ਹੋਈ। ਦੂਜੇ ਪਾਸੇ ਆਸਟਰੇਲੀਆਈ ਟੀਮ ਵਿਚ ਡੇਵਿਡ ਵਾਰਨਰ ਦੀ ਆਖਰੀ ਦੋ ਮੈਚਾਂ ਵਿਚ ਤੇ ਸਟੀਵ ਸਮਿਥ ਦੀ ਵਾਪਸੀ ਹੋਈ ਜਦਕਿ ਪਿਛਲੀ ਵਾਰ ਉਹ ਟੀਮ ਵਿਚ ਨਹੀਂ ਸਨ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।