ਕੇ. ਐੱਲ. ਰਾਹੁਲ ਦੀ ਕਪਤਾਨੀ ''ਚ 3-0 ਨਾਲ ਵਨ-ਡੇ ਸੀਰੀਜ਼ ਗੁਆਉਣ ਦੇ ਬਾਅਦ ਦ੍ਰਾਵਿੜ ਨੇ ਕੀਤਾ ਓਪਨਰ ਦਾ ਬਚਾਅ

Monday, Jan 24, 2022 - 03:53 PM (IST)

ਕੇ. ਐੱਲ. ਰਾਹੁਲ ਦੀ ਕਪਤਾਨੀ ''ਚ 3-0 ਨਾਲ ਵਨ-ਡੇ ਸੀਰੀਜ਼ ਗੁਆਉਣ ਦੇ ਬਾਅਦ ਦ੍ਰਾਵਿੜ ਨੇ ਕੀਤਾ ਓਪਨਰ ਦਾ ਬਚਾਅ

ਕੇਪ ਟਾਊਨ- ਦੱਖਣੀ ਅਫਰੀਕਾ ਦੇ ਖਿਲਾਫ ਹਾਲ ਹੀ ਖ਼ਤਮ ਹੋਈ ਵਨ-ਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਹਾਰ ਮਿਲੀ। ਇਸ ਦੌਰਾਨ ਕੇ. ਐੱਲ. ਰਾਹੁਲ ਕਪਤਾਨੀ ਕਰ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਕਪਤਾਨੀ 'ਤੇ ਵੀ ਸਵਾਲ ਉਠ ਰਹੇ ਹਨ ਪਰ ਭਾਰਤੀ ਕ੍ਰਿਕਟ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ ਤੇ ਕਿਹਾ ਹੈ ਕਿ ਅਜੇ ਉਹ ਸਿੱਖਣਗੇ, ਅਜੇ ਉਹ ਕਪਤਾਨ ਦੇ ਤੌਰ 'ਤੇ ਸ਼ੁਰੂਆਤ ਕਰ ਰਹੇ ਹਨ।

ਇਹ ਵੀ ਪੜ੍ਹੋ : ਬਾਬਰ ਆਜ਼ਮ ਚੁਣੇ ਗਏ ਆਈ.ਸੀ.ਸੀ. ਵਨਡੇ ਕ੍ਰਿਕਟਰ ਆਫ ਦਿ ਈਅਰ

ਦ੍ਰਾਵਿੜ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੇ. ਐੱਲ. ਰਾਹੁਲ ਨੇ ਚੰਗਾ ਕੰਮ ਕੀਤਾ ਹੈ, ਉਸ ਦੇ ਲਈ ਇਹ ਆਸਾਨ ਨਹੀਂ ਹੈ। ਨਤੀਜੇ ਉਲਟ ਮਿਲਣਾ ਸੌਖਾ ਨਹੀਂ ਹੈ। ਉਹ ਸਿੱਖਣ ਜਾ ਰਿਹਾ ਹੈ, ਉਹ ਕਪਤਾਨ ਦੇ ਤੌਰ 'ਤੇ ਅਜੇ ਆਪਣਾ ਸਫ਼ਰ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪਤਨੀ ਦਾ ਮਤਲਬ ਤੁਹਾਡੇ ਖਿਡਾਰੀਆਂ ਦੇ ਕੌਸ਼ਲ ਤੇ ਟੀਮ ਦੀ ਗਣਵੱਤਾ ਦਾ ਪ੍ਰਦਰਸ਼ਨ ਹੈ। 

ਇਹ ਵੀ ਪੜ੍ਹੋ : ਤੁਰਕੀ 'ਚ ਪ੍ਰਦਰਸ਼ਨਕਾਰੀਆਂ ਨੇ ਬੀਜਿੰਗ ਸਰਦਰੁੱਤ ਓਲੰਪਿਕ ਦੇ ਬਾਈਕਾਟ ਦਾ ਦਿੱਦਾ ਸੱਦਾ

ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਦੌਰਾ ਕਰਨ ਵਾਲੇ ਵਿਅਕਤੀ ਦੇ ਤੌਰ 'ਤੇ ਚੰਗਾ ਕੰਮ ਕੀਤਾ, ਯਕੀਨੀ ਤੌਰ 'ਤੇ ਉਹ ਇਕ ਕਪਤਾਨ ਦੇ ਤੌਰ 'ਤੇ ਬਿਹਤਰ ਹੋਵੇਗਾ। ਸਪਿਨਰਾਂ ਨੂੰ ਸੰਕੇਤ ਦਿੱਤੇ ਬਿਨਾ, ਵਿਚਾਲੇ ਦੇ ਓਵਰਾਂ 'ਚ ਸਾਨੂੰ ਸ਼ਾਇਦ ਆਪਣੇ ਵਿਕਟ ਲੈਣ ਦੇ ਬਦਲਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੌਰੇ ਨਾਲ ਕਾਫ਼ੀ ਸਬਕ ਮਿਲਿਆ ਹੈ। ਚੰਗੀ ਗੱਲ ਇਹ ਹੈ ਸਾਡੇ ਕੋਲ ਆਪਣੀਆਂ ਕਮੀਆਂ ਨੂੰ ਠੀਕ ਕਰਨ ਲਈ ਵਨ-ਡੇ 'ਚ ਕੁਝ ਸਮਾਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News