ਪਤਾ ਨਹੀਂ ਮੈਂ ਫਿਰ ਦੁਬਾਰਾ ਚੱਲ ਸਕਾਂਗਾ ਜਾਂ ਨਹੀਂ, ਪਰ ਖ਼ੁਸ਼ਕਿਸਮਤ ਹਾਂ ਜ਼ਿੰਦਾ ਹਾਂ: ਕ੍ਰਿਸ ਕੇਰਨਸ
Friday, Dec 03, 2021 - 03:49 PM (IST)
ਆਕਲੈਂਡ (ਭਾਸ਼ਾ) : ਨਿਊਜ਼ੀਲੈਂਡ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਕ੍ਰਿਸ ਕੇਰਨਸ ਨੂੰ ਨਹੀਂ ਪਤਾ ਕਿ ਉਹ ਫਿਰ ਤੋਂ ਕਦੇ ਚੱਲ ਸਕਣਗੇ ਜਾਂ ਨਹੀਂ ਪਰ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੇ ਹਨ ਕਿ ਜਾਨਲੇਵਾ ਸਰਜਰੀ ਦੇ ਬਾਅਦ ਵੀ ਉਹ ਜ਼ਿੰਦਾ ਹਨ। ਉਨ੍ਹਾਂ ਦੀ ਕਮਰ ਤੋਂ ਹੇਠਲੇ ਹਿੱਸੇ ਵਿਚ ਅਧਰੰਗ ਹੋ ਗਿਆ ਹੈ। 3 ਮਹੀਨੇ ਪਹਿਲਾਂ ਉਨ੍ਹਾਂ ਦੀ ਦਿਲ ਦੀ ਸਰਜਰੀ ਕੀਤੀ ਗਈ, ਜਿਸ ਦੇ ਬਾਅਦ ਉਨ੍ਹਾਂ ਨੂੰ ਕਈ ਸਰਜਰੀਆਂ ਕਰਾਉਣੀਆਂ ਪਈਆਂ, ਜਿਸ ਕਾਰਨ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟ ’ਤੇ ਰੱਖਿਆ ਗਿਆ ਅਤੇ ਇਸ ਦੌਰਾਨ ‘ਸਪਾਈਨਲ ਸਟਰੋਕ’ ਕਾਰਨ ਉਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਨੂੰ ਅਧਰੰਗ ਹੋ ਗਿਆ। ਇਹ 51 ਸਾਲਾ ਸਾਬਕਾ ਖਿਡਾਰੀ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਰਜਰੀ ਦੇ ਚਾਰ ਮਹੀਨੇ ਬਾਅਦ ਕੈਨਬਰਾ ਯੂਨੀਵਰਸਿਟੀ ਦੇ ਹਸਪਤਾਲ ਵਿਚ ਇਕ ਵਿਸ਼ੇਸ਼ ਪੁਨਰਵਾਸ ਸੁਵਿਧਾ ਵਿਚ ਸਿਹਤ ਲਾਭ ਲੈ ਰਹੇ ਹਨ।
ਇਹ ਵੀ ਪੜ੍ਹੋ : BCCI ਦੀ ਏ.ਜੀ.ਐੱਮ. 'ਚ ਭਾਰਤੀ ਟੀਮ ਦੇ ਦੱਖਣੀ ਅਫ਼ਰੀਕਾ ਦੌਰੇ 'ਤੇ ਹੋਵੇਗਾ ਫ਼ੈਸਲਾ
ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਹੈ ਕਿ ਮੈਂ ਫਿਰ ਤੋਂ ਕਦੇ ਚੱਲ ਸਕਾਂਗਾ ਜਾਂ ਨਹੀਂ, ਮੈਂ ਇਸ ਸਥਿਤੀ ਨਾਲ ਸਮਝੌਤਾ ਕਰ ਲਿਆ ਹੈ।’ ਉਨ੍ਹਾਂ ਕਿਹਾ, ‘ਹੁਣ ਇਹ ਸਮਝਣ ਦੀ ਜ਼ਰੂਰਤ ਹੈ ਕਿ ਮੈਂ ਵ੍ਹੀਲਚੇਅਰ ਦੀ ਮਦਦ ਨਾਲ ਇਕ ਪੂਰਨ ਅਤੇ ਖ਼ੁਸ਼ਹਾਲ ਜ਼ਿੰਦਗੀ ਜੀ ਸਕਦਾ ਹਾਂ ਪਰ ਇਸ ਦੇ ਨਾਲ ਤਾਲਮੇਲ ਬਿਠਾਉਣਾ ਥੋੜ੍ਹਾ ਵੱਖ ਹੋਵੇਗਾ।’ ਆਪਣੇ ਸਮੇਂ ਦੇ ਸਰਵਸ੍ਰੇਸ਼ਠ ਹਰਫ਼ਨਮੌਲਾ ਖਿਡਾਰੀਆਂ ਵਿਚੋਂ ਇਕ ਕੇਰਨਸ ਨੇ ਨਿਊਜ਼ੀਲੈਂਡ ਲਈ 62 ਟੈਸਟ, 215 ਵਨਡੇ ਅਤੇ 2 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਸਾਬਕਾ ਖਿਡਾਰੀ ਨੇ ਕਿਹਾ, ‘ਮੇਰੀ ਸੱਟ (ਬੀਮਾਰੀ) ਨੂੰ 14 ਹਫ਼ਤੇ ਹੋ ਚੁੱਕੇ ਹਨ ਅਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਮੈਂ ਪੂਰੀ ਜ਼ਿੰਦਗੀ ਇਸ ਦਾ ਸਾਹਮਣਾ ਕਰ ਰਿਹਾ ਹਾਂ। ਮੈਨੂੰ ਉਨ੍ਹਾਂ 8-9 ਦਿਨਾਂ ਦੇ ਬਾਰੇ ਵਿਚ ਕੁੱਝ ਪਤਾ ਨਹੀਂ ਜਦੋਂ ਮੇਰੀਆਂ ਚਾਰ ‘ਓਪਨ ਹਾਰਟ ਸਰਜਰੀਆਂ’ ਹੋਈਆਂ ਸਨ।
ਇਹ ਵੀ ਪੜ੍ਹੋ : ਇਸ਼ਾਂਤ ਸ਼ਰਮਾ, ਰਵਿੰਦਰ ਜਡੇਜਾ, ਅਜਿੰਕਿਆ ਰਹਾਣੇ ਸੱਟ ਕਾਰਨ ਦੂਜੇ ਟੈਸਟ ਮੈਚ 'ਚੋਂ ਹੋਏ ਬਾਹਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।