B''Day Special: :ਡਾਨ ਬ੍ਰੈਡਮੈਨ ''ਤੇ ਜਨਮ ਦਿਨ ''ਤੇ ਜਾਣੋਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ
Monday, Aug 27, 2018 - 10:25 AM (IST)

ਨਵੀਂ ਦਿੱਲੀ— ਅੱਜ ਕ੍ਰਿਕਟ ਦੇ ਮਹਾਨਤਮ ਬੱਲੇਬਾਜ਼ ਕਹੇ ਜਾਣ ਵਾਲੇ ਸਰ ਡੌਨਲਡ ਬ੍ਰੈਡਮੈਨ ਦਾ ਜਨਮਦਿਨ ਹੈ। ਅੱਜ ਹੀ ਦੇ ਦਿਨ ਸਨ 1908 'ਚ ਉਨ੍ਹਾਂ ਦਾ ਜਨਮ ਹੋਇਆ ਸੀ।
ਬਚਪਨ 'ਚ ਸਰ ਡਾਨ ਗੋਲਫ ਬਾਲ ਨੂੰ ਸਟੰਪ ਤੋਂ ਵਾਟਰ ਟੈਂਕ ਸਟੈਂਡ ਹਿਟ ਕਰਿਆ ਕਰਦੇ ਸਨ। ਆਪਣੇ ਰਿਫਲੈਕਸ਼ਨ ਨੂੰ ਮਜ਼ਬੂਤ ਕਰਨ ਲਈ ਬ੍ਰੈਡਮੈਨ ਅਜਿਹਾ ਕਰਿਆ ਕਰਦੇ ਸਨ।
ਆਪਣੇ ਕਰੀਅਰ ਦੀ ਆਖਰੀ ਪਾਰੀ 'ਚ ਬ੍ਰੈਡਮੈਨ ਨੂੰ ਟੈਸਟ ਕ੍ਰਿਕਟ 'ਚ 100 ਦੌੜਾਂ ਦੀ ਔਸਤ ਲਈ ਸਿਰਫ ਚਾਰ ਦੌੜਾਂ ਦੀ ਜ਼ਰੂਰਤ ਸੀ। ਪਰ ਉਹ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਗਏ।
ਆਸਟ੍ਰੇਲੀਆ ਦੇ ਸਾਰੇ ਰਾਜਾਂ ਦੀ ਰਾਜਧਾਨੀ ਅਤੇ ਇਲਾਕਿਆਂ ਦਾ ਪੋਸਟਲ ਆਸਟ੍ਰੇੇਲੀਅਨ ਬ੍ਰਾਡਕਾਸਿਟੰਗ ਕਾਰਪੋਰੇਸ਼ਨ ਨੇ ਪੀ.ਓ. ਬੋਕਸ 9994 ਰੱਖਿਆ ਹੈ। ਇਹ ਸਰ ਡਾਨ ਦੀ ਟੈਸਟ ਔਸਤ 99.94 ਨੂੰ ਸਨਮਾਨ ਦੇਣ ਲਈ ਕੀਤਾ ਗਿਆ ਹੈ। ਬ੍ਰੈਡਮੈਨ ਕਦੇ 90s 'ਚ ਆਊਟ ਨਹੀਂ ਹੋਏ।
ਜਦੋਂ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਨੇਤਾ ਨੇਲਸਨ ਮੰਡੇਲਾ ਨੂੰ 27 ਸਾਲ ਬਾਅਦ ਜੇਲ ਤੋਂ ਰਿਹਾ ਕੀਤਾ ਗਿਆ ਤਾਂ ਉਨ੍ਹਾਂ ਦੇ ਪਹਿਲੇ ਸ਼ਬਦ ਸਨ,' ਕੀ ਡਾਨ ਬ੍ਰੈਡਮੈਨ ਅਜੇ ਜ਼ਿੰਦਾ ਹੈ?
ਬ੍ਰੈਡਮੈਨ ਨੇ ਆਪਣੇ ਕਰੀਅਰ 'ਚ 12 ਡਬਲ ਸੈਂਚੁਰੀਆਂ ਲਗਾਈਆਂ। ਇਹ ਰਿਕਾਰਡ ਹਜੇ ਤੱਕ ਕਾਇਮ ਹੈ।
1930 'ਚ ਬ੍ਰੈਡਮੈਨ ਨੇ ਹੇਡਿੰਗਲੇ 'ਚ ਇਕ ਹੀ ਦਿਨ 309 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਦੇ ਇਕ ਹੀ ਦਿਨ 'ਚ ਕਿਸੇ ਬੱਲੇਬਾਜ਼ ਦੁਆਰਾ ਬਣਾਈਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ।
ਕਿਸੇ ਇਕ ਦੇਸ਼ ਖਿਲਾਫ 5000 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਸਰ ਡਾਨ ਦੇ ਹੀ ਨਾਮ ਹੈ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਕੁਲ 5028 ਦੌੜਾਂ ਬਣਾਈਆਂ।