ਡੋਮੀਨਿਕ ਥੀਏਮ ਮੈਡ੍ਰਿਡ ਓਪਨ ਦੇ ਤੀਜੇ ਦੌਰ ''ਚ
Wednesday, May 05, 2021 - 11:01 PM (IST)
ਮੈਡ੍ਰਿਡ- ਅਮਰੀਕੀ ਓਪਨ ਚੈਂਪੀਅਨ ਡੋਮੀਨਿਕ ਥੀਏਮ ਨੇ ਇਕਪਾਸੜ ਮੁਕਾਬਲੇ ’ਚ ਅਮਰੀਕਾ ਦੇ ਮਾਰਕੋਸ ਗਿਰੋਨ ਨੂੰ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਜਗ੍ਹਾ ਬਣਾਈ। ਕੁੱਝ ਹਫਤਿਆਂ ਦੇ ਬ੍ਰੇਕ ਤੋਂ ਬਾਅਦ ਫਰੈੱਸ਼ ਮਹਿਸੂਸ ਕਰ ਰਹੇ ਥੀਏਮ ਨੇ ਅਮਰੀਕੀ ਖਿਡਾਰੀ ਖਿਲਾਫ 6-1, 6-3 ਨਾਲ ਜਿੱਤ ਦਰਜ ਕੀਤੀ। ਆਸਟਰੀਆ ਦੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਥੀਏਮ ਮਾਰਚ ਤੋਂ ਬਾਅਦ ਪਹਿਲਾ ਮੁਕਾਬਲਾ ਖੇਲ ਰਹੇ ਸਨ। ਦੋਹਾ ਅਤੇ ਦੁਬਈ ’ਚ ਸ਼ੁਰੂਆਤੀ ਦੌਰ ’ਚ ਹਾਰ ਤੋਂ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਨੂੰ ਬ੍ਰੇਕ ਦੀ ਜ਼ਰੂਰਤ ਹੈ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਥੀਏਮ ਨੇ ਕਿਹਾ,‘‘ਆਪਣੀ ਖੇਡ ਲਈ ਮੈਨੂੰ 100-ਫੀਸਦੀ ਜਨੂੰਨ ਅਤੇ 100-ਫੀਸਦੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਮੈਂ ਅਜਿਹਾ ਖਿਡਾਰੀ ਨਹੀਂ ਹਾਂ ਜੋ ਥੋੜ੍ਹੇ-ਜਿਹੇ ਜਜ਼ਬੇ ਦੇ ਨਾਲ ਪੂਰੇ ਮੈਚ ’ਚ ਸਰਵਿਸ ਕਰ ਸਕੇ ਜਾਂ ਖੇਡ ਸਕੇ ਅਤੇ ਫਿਰ ਵੀ ਜਿੱਤ ਜਾਵੇ। ਮੈਨੂੰ ਆਪਣੀ ਖੇਡ ਦੇ ਹਰ ਇਕ ਪਹਿਲੂ ’ਚ 100-ਫੀਸਦੀ ਦੀ ਜ਼ਰੂਰਤ ਹੁੰਦੀ ਹੈ।’’
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।