ਫੈਡਰਰ ਨੂੰ ਹਰਾ ਕੇ ਥਿਏਮ ਬਣੇ ਇੰਡੀਅਨ ਵੇਲਸ ਚੈਂਪੀਅਨ

Monday, Mar 18, 2019 - 02:00 PM (IST)

ਫੈਡਰਰ ਨੂੰ ਹਰਾ ਕੇ ਥਿਏਮ ਬਣੇ ਇੰਡੀਅਨ ਵੇਲਸ ਚੈਂਪੀਅਨ

ਵਾਸ਼ਿੰਗਟਨ— ਆਸਟ੍ਰੀਆ ਦੇ ਡੋਮਿਨਿਕ ਥਿਏਮ ਨੇ ਸਵਿਸ ਮਾਸਟਰ ਰੋਜਰ ਫੈਡਰਰ ਨੂੰ ਉਨ੍ਹਾਂ ਦੇ ਛੇਵੇਂ ਇੰਡੀਅਨ ਵੇਲਸ ਖਿਤਾਬ ਤੋਂ ਵਾਂਝਿਆਂ ਕਰਦੇ ਹੋਏ ਕਰੀਅਰ 'ਚ ਪਹਿਲੀ ਵਾਰ ਏ.ਟੀ.ਪੀ. ਮਾਸਟਰਸ 1000 ਖਿਤਾਬ ਆਪਣੇ ਨਾਂ ਕਰ ਲਿਆ ਹੈ। ਥਿਏਮ ਨੇ ਫੈਡਰਰ ਨੂੰ ਪੁਰਸ਼ ਸਿੰਗਲ ਫਾਈਨਲ 'ਚ 3-6, 6-3, 7-5 ਨਾਲ ਹਰਾਇਆ। 
PunjabKesari
25 ਸਾਲ ਦੇ ਆਸਟ੍ਰੀਅਨ ਖਿਡਾਰੀ ਅਤੇ ਵਿਸ਼ਵ 'ਚ ਅੱਠਵੀਂ ਰੈਂਕਿੰਗ ਦੇ ਥਿਏਮ ਨੂੰ ਇਸ ਤੋਂ ਪਹਿਲਾਂ ਮਾਸਟਰਸ ਫਾਈਨਲ 'ਚ ਹੀ ਦੋ ਵਾਰ ਫੈਡਰਰ ਤੋਂ ਹਾਰ ਦਾ ਸਾਮਹਣਾ ਕਰਨਾ ਪਿਆ ਸੀ, ਪਰ ਕਰੀਅਰ ਦੇ ਕੁੱਲ ਪੰਜਵੇਂ ਮੁਕਾਬਲੇ 'ਚ ਉਨ੍ਹਾਂ ਨੂੰ ਤੀਜੀ ਵਾਰ ਸਵਿਸ ਖਿਡਾਰੀ 'ਤੇ ਜਿੱਤ ਹਾਸਲ ਹੋਈ। ਹਾਰਡ ਕੋਰਟ 'ਤੇ ਇਹ ਆਸਟ੍ਰੀਆਈ ਖਿਡਾਰੀ ਦੀ ਸਵਿਸ ਮਾਸਟਰਸ ਦੇ ਖਿਲਾਫ ਪਹਿਲੀ ਜਿੱਤ ਹੈ। ਥਿਏਮ ਨੂੰ ਮੈਚ ਦੇ ਫਾਈਨਲ ਸੈੱਟ 'ਚ 11ਵੇਂ ਗੇਮ 'ਚ ਉਪਯੋਗੀ ਬ੍ਰੇਕ ਅੰਕ ਹਾਸਲ ਹੋਇਆ ਜਿਸ ਦਾ ਉਨ੍ਹਾਂ ਨੇ ਆਪਣੇ ਬਿਹਤਰੀਨ ਫੋਰਹੈਂਡ ਵਿਨਰ ਦੇ ਨਾਲ ਲਾਹਾ ਲੈ ਲਿਆ। ਉਨ੍ਹਾਂ ਨੇ 2 ਘੰਟੇ ਦੋ ਮਿੰਟ 'ਚ ਜਾ ਕੇ ਮੈਚ ਆਪਣੇ ਨਾਂ ਕੀਤਾ ਜਦੋਂ ਫੈਡਰਰ ਦਾ ਫੋਰਹੈਂਡ ਨੈੱਟ 'ਚ ਫਸ ਗਿਆ। ਆਸਟ੍ਰੀਅਨ ਖਿਡਾਰੀ ਲਈ ਇਹ ਨਾ ਸਿਰਫ ਉਸ ਦੇ ਕਰੀਅਰ ਦੀ ਪਹਿਲੀ ਮਾਸਟਰਸ 1000 ਜਿੱਤ ਹੈ ਸਗੋਂ ਇਸ ਦੀ ਬਦੌਲਤ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਚੌਥੀ ਰੈਂਕਿੰਗ 'ਤੇ ਵੀ ਪਹੁੰਚ ਜਾਣਗੇ।


author

Tarsem Singh

Content Editor

Related News