ਭਾਰਤੀ ਮੁੱਕੇਬਾਜ਼ੀ ਟੀਮ ਨਾਲ ਜੁੜਿਆ ਡਾਕਟਰ ਕੋਰੋਨਾ ਵਾਇਰਸ ਦਾ ਸ਼ਿਕਾਰ

07/14/2020 2:35:21 PM

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ੀ ਟੀਮ ਨਾਲ ਜੁੜੇ ਇਕ ਡਾਕਟਰ ਨੂੰ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਜਦਕਿ ਪਟਿਆਲਾ ਵਿਚ ਪ੍ਰੈਕਟਿਸ ਲਈ ਇਕੱਠੇ ਹੋਏ ਸਾਰੇ ਮੁੱਕੇਬਾਜ਼ ਨੈਗੇਟਿਵ ਪਾਏ ਗਏ ਹਨ। ਇਸ ਮਾਮਲੇ ਦੇ ਬਾਅਦ ਹਾਲਾਂਕ ਕਿ ਪ੍ਰਸਤਾਵਤ ਕੈਂਪ ਸਥਿਗਤ ਕੀਤਾ ਜਾ ਸਕਦਾ ਹੈ। 

ਏਸ਼ੀਆਈ ਖੇਡਾਂ ਦੇ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਮੈਡਲ ਜੇਤੂ ਅਮਿਤ ਪੰਘਾਲ ਸਣੇ 11 ਮੁੱਕੇਬਾਜ਼ਾਂ ਨੂੰ ਆਰਾਮ ਦਿੱਤਾ ਗਿਆ ਕਿਉਂਕਿ ਇਹ ਸਾਰੇ ਇਸੇ ਡਾਕਟਰ ਨਾਲ ਸਨ। 
ਭਾਰਤੀ ਖੇਡ ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਡਾਕਟਰ ਅਮੋਲ ਪਟਿਆਲਾ ਸਥਿਤ ਰਾਸ਼ਟਰੀ ਸੰਸਥਾ ਦੇ ਮੁੱਖ ਕੰਪਲੈਕਸ ਦੇ ਬਾਅਦ ਇਕਾਂਤਵਾਸ ਕੇਂਦਰ ਵਿਚ ਸਨ। ਪ੍ਰੋਟੋਕਾਲ ਮੁਤਾਬਕ ਮੁੱਖ ਕੰਪਲੈਕਸ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਹੋਈ ਅਤੇ ਉਹ ਪਾਜ਼ੀਟਿਵ ਪਾਏ ਗਏ। ਉਨ੍ਹਾਂ ਨੂੰ ਸਰਕਾਰੀ ਕੋਵਿਡ ਕੇਂਦਰ ਵਿਚ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਜਾਂਚ ਕੀਤੀ ਜਾਣੀ ਹੈ। ਉਨ੍ਹਾਂ ਨਾਲ ਮੁੱਕੇਬਾਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ ਪਰ ਉਨ੍ਹਾਂ ਦੀ ਮੰਗਲਵਾਰ ਮੁੜ ਜਾਂਚ ਹੋਣੀ ਹੈ।  

ਇਕ ਸੂਤਰ ਨੇ ਦੱਸਿਆ ਕਿ ਅਗਸਤ ਵਿਚ ਮੁਹਿੰਮ ਸ਼ੁਰੂ ਹੋਣੀ ਸੀ। ਇੱਥੇ ਕੈਂਪ ਸਾਈ ਦੀ ਦੇਖਰੇਖ ਵਿਚ ਹੋਣਾ ਸੀ ਕਿਉਂਕਿ ਉੱਚ ਅਦਾਲਤ ਨੇ ਜਿਨ੍ਹਾਂ 59 ਰਾਸ਼ਟਰੀ ਮਹਾਸੰਘਾਂ ਦੀ ਮਾਨਤਾ 'ਤੇ ਰੋਕ ਲਾਈ ਹੈ, ਉਨ੍ਹਾਂ ਵਿਚ ਮੁੱਕੇਬਾਜ਼ੀ ਮਹਾਸੰਘ ਵੀ ਸ਼ਾਮਲ ਹੈ। ਟੋਕੀਓ ਓਲੰਪਿਕ ਲਈ ਭਾਰਤ ਦੇ 9 ਮੁੱਕੇਬਾਜ਼ ਕੁਆਲੀਫਾਈ ਕਰ ਚੁੱਕੇ ਹਨ, ਜਿਨ੍ਹਾਂ ਵਿਚੋਂ ਮੈਰੀਕਾਮ ਘਰ ਵਿਚ ਹੀ ਪ੍ਰੈਕਟਿਸ ਕਰੇਗੀ ਕਿਉਂਕਿ ਕੈਂਪ ਵਿਚ ਹਿੱਸਾ ਲੈਣਾ ਬਦਲ ਵਜੋਂ ਸੀ।


Lalita Mam

Content Editor

Related News