ਜੋਕੋਵਿਚ ਜਾਪਾਨ ਓਪਨ ਦੇ ਡਬਲਜ਼ ਮੁਕਾਬਲੇ ''ਚ ਹਾਰੇ
Monday, Sep 30, 2019 - 03:16 PM (IST)

ਟੋਕੀਓ : ਮੋਢੇ ਦੀ ਸੱਟ ਕਾਰਨ ਯੂ. ਐੱਸ. ਓਪਨ ਦੇ ਚੌਥੇ ਦੌਰ 'ਚੋਂ ਬਾਹਰ ਹੋਣ ਵਾਲੇ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਵਾਪਸੀ ਯਾਦਗਾਰ ਨਹੀਂ ਰਹੀ ਅਤੇ ਉਸ ਨੂੰ ਜਾਪਾਨ ਓਪਨ ਦੇ ਡਬਲਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸਨੇ ਹਾਲਾਂਕਿ ਆਪਣੇ ਖੇਡ ਦੌਰਾਨ ਫਿੱਟ ਹੋਣ ਦੇ ਸੰਕੇਤ ਦਿੱਤੇ ਅਤੇ ਸਿੰਗਲਜ਼ ਮੁਕਾਬਲੇ ਵਿਚ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਲੈਅ ਹਾਸਲ ਕੀਤੀ।
ਜੋਕੋਵਿਚ ਅਤੇ ਸਰਬੀਆ ਦੇ ਉਸਦੇ ਹਮਵਤਨ ਫਿਲਿਪ ਕ੍ਰਾਜਿਨੋਵਿਚ ਦੀ ਜੋੜੀ ਨੂੰ ਬ੍ਰਾਜ਼ੀਲ ਦੇ ਬਰੂਨੋ ਸੋਏਰਸ ਆਰ ਮੇਟ ਵਾਵਿਕ ਦੀ ਜੋੜੀ ਨੇ 6-2, 4-6, 10-4 ਨਾਲ ਹਰਾਇਆ। ਪਹਿਲੀ ਵਾਰ ਜਾਪਾਨ ਓਪਨ ਵਿਚ ਖੇਡ ਰਹੇ ਜੋਕੋਵਿਚ ਆਸਟਰੇਲੀਆ ਦੇ 20 ਸਾਲ ਦੇ ਏਲੇਕਸੇਈ ਪੋਪੇਰਿਨ ਖਿਲਾਫ ਆਪਣੇ ਸਿੰਗਲਜ਼ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਜੋਕੋਵਿਚ ਖੱਬੇ ਮੋਢੇ ਦੀ ਗੰਭੀਰ ਸੱਟ ਕਾਰਨ ਸਟਾਨ ਵਾਵਰਿੰਕਾ ਖਿਲਾਫ ਯੂ. ਐੱਸ. ਦੇ ਚੌਥੇ ਦੌਰ ਦੇ ਮੁਕਾਬਲੇ ਤੋਂ ਬਾਹਰ ਹਣ ਮਜ਼ਬੂਰ ਹੋਣਆ ਪਿਆ ਸੀ।