ਪੈਰ ਦੀ ਸੱਟ ਦੇ ਬਾਵਜੂਦ ਐਡੀਲੇਡ ਫਾਈਨਲ ਵਿੱਚ ਪੁੱਜੇ ਜੋਕੋਵਿਚ

Sunday, Jan 08, 2023 - 12:11 PM (IST)

ਪੈਰ ਦੀ ਸੱਟ ਦੇ ਬਾਵਜੂਦ ਐਡੀਲੇਡ ਫਾਈਨਲ ਵਿੱਚ ਪੁੱਜੇ ਜੋਕੋਵਿਚ

ਸਪੋਰਟਸ ਡੈਸਕ : ਨੋਵਾਕ ਜੋਕੋਵਿਚ ਨੇ ਮੈਚ ਦੇ ਦੌਰਾਨ ਪੈਰ 'ਚ ਸੱਟ ਦੇ ਬਾਵਜੂਦ ਦਾਨਿਲ ਮੇਦਵੇਦੇਵ ਨੂੰ 6-3, 6-4 ਨਾਲ ਹਰਾਕੇ ਐਡੀਲੇਡ ਇੰਟਰਨੈਸ਼ਨਲ ਸਿੰਗਲਜ਼ ਫਾਈਨਲ ਵਿੱਚ ਥਾਂ ਬਣਾ ਲਈ। ਮੈਚ ਦੇ ਪਹਿਲੇ ਸੈੱਟ ਦੀ ਸੱਤਵੀਂ ਗੇਮ ਦੌਰਾਨ ਜੋਕੋਵਿਚ ਨੂੰ ਖੱਬੀ ਲੱਤ ਵਿੱਚ ਸੱਟ ਲੱਗ ਗਈ ਸੀ।

ਉਸਨੇ ਮੈਡੀਕਲ ਟਾਈਮਆਊਟ ਵੀ ਲਿਆ। ਹੁਣ ਉਸ ਦਾ ਸਾਹਮਣਾ ਸੇਬੇਸਟਿਅਨ ਕੋਰਡਾ ਨਾਲ ਹੋਵੇਗਾ, ਜਿਸ ਨੂੰ ਉਸ ਦੇ ਵਿਰੋਧੀ ਯੋਸ਼ੀਹਿਤੋ ਨਿਸ਼ੀਓਕਾ ਦੇ ਸੱਟ ਨਾਲ ਕੋਰਟ ਛੱਡਣ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਮਿਲੀ ਸੀ। ਉਸ ਸਮੇਂ ਕੋਰਡਾ 7-6, 1-0 ਤੋਂ ਅੱਗੇ ਸਨ।

ਮਹਿਲਾ ਵਰਗ ਵਿੱਚ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਅਰਿਨਾ ਸਬਾਲੇਂਕਾ ਨੇ ਇਰੀਨਾ ਕੈਮੇਲੀਆ ਬੇਗੂ ਨੂੰ 6. 3, 6. 2 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ ਨੌਜਵਾਨ ਕੁਆਲੀਫਾਇਰ ਲਿੰਡਾ ਨੋਸਕੋਵਾ ਨਾਲ ਹੋਵੇਗਾ ਜਿਸ ਨੇ ਚੋਟੀ ਦਾ ਦਰਜਾ ਪ੍ਰਾਪਤ ਓਨਸ ਜਾਬੋਅਰ ਨੂੰ 6-3, 1-6, 6. 3 ਨਾਲ ਹਰਾਇਆ।


author

Tarsem Singh

Content Editor

Related News