ਜੋਕੋਵਿਚ ਨੇ ਚੋਟੀ 'ਤੇ ਆਪਣੀ ਪਕੜ ਕੀਤੀ ਮਜ਼ਬੂਤ, ਹਾਲੇਪ ਚੌਥੇ ਸਥਾਨ 'ਤੇ ਪਹੁੰਚੀ
Monday, Jul 15, 2019 - 08:50 PM (IST)

ਪੈਰਿਸ- ਨੋਵਾਕ ਜੋਕੋਵਿਚ ਨੇ ਵਿੰਬਲਡਨ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰ ਕੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਦੀ ਨਵੀਂ ਰੈਂਕਿੰਗ ਵਿਚ ਚੋਟੀ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ ਜਦਕਿ ਮਹਿਲਾਵਾਂ ਦੇ ਵਰਗ ਵਿਚ ਚੈਂਪੀਅਨ ਬਣੀ ਸਿਮੋਨਾ ਹਾਲੇਪ ਡਬਲਯੂ. ਟੀ. ਏ. ਰੈਂਕਿੰਗ ਵਿਚ ਸੱਤਵੇਂ ਤੋਂ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਜੋਕੋਵਿਚ ਅਤੇ ਦੂਜੇ ਸਥਾਨ 'ਤੇ ਕਾਬਜ਼ ਸਪੇਨ ਦੇ ਰਾਫੇਲ ਨਡਾਲ ਵਿਚਾਲੇ 4500 ਤੋਂ ਵੱਧ ਅੰਕਾਂ ਦਾ ਫਰਕ ਹੈ ਜਦਕਿ ਤੀਜੇ ਸਥਾਨ 'ਤੇ ਕਾਬਿਜ਼ ਸਵਿਟਜ਼ਰਲੈਂਡ ਦਾ ਫੈਡਰਰ ਨਡਾਲ ਤੋਂ 485 ਅੰਕ ਪਿੱਛੇ ਹੈ। ਡਬਲਯੂ ਟੀ. ਏ. ਰੈਂਕਿੰਗ ਦੇ ਟਾਪ-3 ਸਥਾਨਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਮਹਿਲਾਵਾਂ ਵਿਚ ਐਸ਼ਲੇ ਬਾਰਟੀ ਚੋਟੀ 'ਤੇ ਬਣੀ ਹੋਈ ਹੈ। ਨਾਓਮੀ ਓਸਾਕਾ ਦੂਜੇ ਅਤੇ ਕੈਰੋਲਿਨਾ ਪਿਲਸਕੋਵਾ ਤੀਜੇ ਸਥਾਨ 'ਤੇ ਹੈ ਜਦਕਿ ਸੇਰੇਨਾ ਇਕ ਸਥਾਨ ਦੇ ਸੁਧਾਰ ਨਾਲ 9ਵੇਂ ਸਥਾਨ 'ਤੇ ਪਹੁੰਚ ਗਈ ਹੈ।