ਜੋਕੋਵਿਚ ਚੌਥੀ ਵਾਰ ਬਣਿਆ ''ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ''

02/19/2019 5:54:21 PM

ਮੋਨਾਕੋ— ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਚੌਥੀ ਵਾਰ ਵੱਕਾਰੀ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਵਿਚ ਸਪੋਰਟਸਮੈਨ ਆਫ ਦਿ ਯੀਅਰ ਬਣ ਗਿਆ ਹੈ। ਜੋਕੋਵਿਚ ਨੂੰ ਇੱਥੇ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ਉਥੇ ਹੀ ਮਹਿਲਾਵਾਂ ਵਿਚ ਅਮਰੀਕਾ ਦੀ ਸਟਾਰ ਜਿਮਨਾਸਟ ਸਿਮੋਨ ਬਾਈਲਸ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 

PunjabKesari

ਬਾਈਲਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਰਿਕਾਰਡ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਸੋਨ, ਇਕ ਚਾਂਦੀ ਤੇ ਇਕ ਕਾਂਸੀ ਤਮਗਾ ਜਿੱਤਿਆ ਸੀ। ਉਸ ਨੂੰ 2017 ਵਿਚ ਵੀ ਇਹ ਪੁਰਸਕਾਰ ਮਿਲਿਆ ਸੀ। ਜੋਕੋਵਿਚ ਨੇ ਕੂਹਣੀ ਦੀ ਸਰਜਰੀ ਤੋਂ ਬਾਅਦ ਵਾਪਸੀ ਕਰਦੇ ਹੋਏ 2018 ਵਿਚ ਵਿੰਬਲਡਨ ਤੇ ਯੂ. ਐੱਸ. ਓਪਨ ਦੇ ਖਿਤਾਬ ਜਿੱਤੇ ਸਨ। ਜੋਕੋਵਿਚ ਨੇ ਸਟਾਰ ਫੁੱਟਬਲਾਰ ਕਿਲੀਅਨ ਐਮਬਾਪੇ ਤੇ ਲੂਕਾ ਮਾਡਰਿਚ ਦੇ ਇਲਾਵਾ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਲੂਈਸ ਹੈਮਿਲਟਨ, ਐੱਨ. ਬੀ. ਏ. ਸੁਪਰ ਸਟਾਰ ਲੇਬ੍ਰੋਨ ਜੇਮਸ ਤੇ ਕੀਨੀਆ ਦੇ ਵਿਸ਼ਵ ਰਿਕਾਰਡਧਾਰੀ ਮੈਰਾਥਨ ਦੌੜਾਕ ਇਲਿਯੁਦ ਕਿਪਚੋਗੇ ਵਰਗੇ ਧਾਕੜ ਖਿਡਾਰੀਆਂ ਨੂੰ ਪਛਾੜਦੇ ਹੋਏ ਇਹ ਵੱਕਾਰੀ ਸਨਮਾਨ ਹਾਸਲ ਕੀਤਾ ਹੈ। 

PunjabKesari

ਹੋਰ ਐਵਾਰਡ ਇਸ ਤਰ੍ਹਾਂ ਹਨ:-
ਬ੍ਰੇਕ ਥਰੂ ਆਫ ਦਿ ਯੀਅਰ: ਨਾਓਮੀ ਓਸਾਕਾ (ਜਾਪਾਨ, ਟੈਨਿਸ)
ਕਮਬੈਕ ਆਫ ਦਿ ਯੀਅਰ: ਟਾਈਗਰ ਵੁਡਸ (ਅਮਰੀਕਾ, ਗੋਲਫ)
'ਯੁਵਾ' ਸੰਗਠਨ ਨੂੰ ਲੌਰੀਅਸ ਗੁਡ ਐਵਰਾਡ : ਭਾਰਤ ਵਿਚ ਝਾਰਖੰਡ ਦੇ ਪੇਂਡੂ ਖੇਤਰਾਂ ਵਿਚ ਫੁੱਟਬਾਲ ਤੋਂ ਵਾਂਝੇ ਭਾਈਚਾਰਿਆਂ ਦੀਆਂ ਲੜਕੀਆਂ ਦੇ ਵਿਕਾਸ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਪੱਧਰ ਵਿਚ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਕੰਮ ਕਰਨ ਵਾਲੇ ਸੰਗਠਨ 'ਯੁਵਾ' ਨੂੰ ਲੌਰੀਅਸ ਗੁਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।


Related News