ਜੋਕੋਵਿਚ ਅਤੇ ਸਵੀਆਤੇਕ ਅਗਲੇ ਦੌਰ ''ਚ, ਸਿਟਸਿਪਾਸ ਹਾਰੇ

08/31/2023 1:05:48 PM

ਸਪੋਰਟਸ ਡੈਸਕ- ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ 76ਵਾਂ ਦਰਜਾ ਪ੍ਰਾਪਤ ਸਪੇਨ ਦੇ ਬਰਨਾਬੇ ਜ਼ਪਾਟਾ ਮਿਰਾਲੇਸ ਨੂੰ 6-4,6.1,6.1 ਨਾਲ ਹਰਾਇਆ। ਜਦੋਂ ਕਿ ਚੋਟੀ ਦਾ ਦਰਜਾ ਪ੍ਰਾਪਤ ਡਿਫੈਂਡਿੰਗ ਚੈਂਪੀਅਨ ਪੋਲੈਂਡ ਦੀ ਸਵੀਆਤੇਕ ਨੇ ਆਸਟ੍ਰੇਲੀਆ ਦੀ ਡਾਰੀਆ ਸਾਵਿਲੇ ਨੂੰ 6.3,6.4 ਨਾਲ ਮਾਤ ਦਿੱਤੀ। ਸੱਤਵਾਂ ਦਰਜਾ ਪ੍ਰਾਪਤ ਸਟੀਫਾਨੋਸ ਸਿਟਸਿਪਾਸ ਨੂੰ ਹਾਲਾਂਕਿ ਸਵਿਸ ਕੁਆਲੀਫਾਇਰ ਡੋਮਿਨਿਕ ਸਿਟਕਰ ਨੇ 7.5, 6. 7, 6. 7, 7. 6, 6. 3 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਅਮਰੀਕਾ ਦੀ ਛੇਵਾਂ ਦਰਜਾ ਪ੍ਰਾਪਤ ਕੋਕੋ ਗੋ ਨੇ ਰੂਸ ਦੀ 16 ਸਾਲਾ ਮੀਰਾ ਐਂਡਰੀਵਾ ਨੂੰ 6-3, 6. 2 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ 32ਵਾਂ ਦਰਜਾ ਪ੍ਰਾਪਤ ਬੈਲਜੀਅਮ ਦੀ ਐਲਿਸ ਮਰਟੇਨਜ਼ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਡੇਨੀਏਲੇ ਕੋਲਿੰਸ ਨੂੰ 3.6, 7. 6, 6.1 ਨਾਲ ਹਰਾਇਆ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਤਿੰਨ ਸਾਲ ਪਹਿਲਾਂ ਇੱਥੇ ਖਿਤਾਬ ਜਿੱਤ ਚੁੱਕੇ ਡੋਮਿਨਿਕ ਥੀਮ ਅਮਰੀਕਾ ਦੇ ਬੇਨ ਸ਼ੈਲਟਨ ਦੇ ਖ਼ਿਲਾਫ਼ ਮੈਚ ਤੋਂ ਸੰਨਿਆਸ ਲੈ ਲਿਆ ਸੀ।ਇਸ ਦੇ ਨਾਲ ਹੀ ਫਰਾਂਸ ਦੇ ਵਾਈਲਡ ਕਾਰਡ ਹੋਲਡਰ ਬੈਂਜਾਮਿਨ ਬੋਂਜ਼ੀ ਨੇ 28ਵਾਂ ਦਰਜਾ ਪ੍ਰਾਪਤ ਕ੍ਰਿਸਟੋਫਰ ਯੂਬੈਂਕਸ ਨੂੰ 7. 6, 2. 6, 6. 2, 7. 6 ਨਾਲ ਹਰਾਇਆ।
ਚੌਥਾ ਦਰਜਾ ਪ੍ਰਾਪਤ ਏਲੇਨਾ ਰਿਬਾਕਿਨਾ ਨੂੰ ਵਾਕਓਵਰ ਮਿਲਿਆ ਕਿਉਂਕਿ ਆਸਟ੍ਰੇਲੀਆ ਦੀ ਏਜਲਾ ਟੋਮਜਾਨੋਵਿਚ ਨੇ ਮੈਚ ਤੋਂ ਪਹਿਲਾਂ ਹੀ ਨਾਂ ਵਾਪਸ ਲੈ ਲਿਆ। ਦਸਵਾਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨੇ ਪੋਲੈਂਡ ਦੀ ਮੈਗਡਾਲੇਨਾ ਫਰੇਚ ਨੂੰ 6.3, 6. 3 ਨਾਲ ਹਰਾਇਆ। ਇਸ ਦੇ ਨਾਲ ਹੀ ਸਵਿਟਜ਼ਰਲੈਂਡ ਦੀ 15ਵਾਂ ਦਰਜਾ ਪ੍ਰਾਪਤ ਬੇਲਿੰਡਾ ਬੈਂਚਿਚ ਨੇ ਬ੍ਰਿਟੇਨ ਦੀ ਕੁਆਲੀਫਾਇਰ ਯੂਰੀਕੋ ਲਿਲੀ ਨੂੰ 6. 3, 6. 3 ਨਾਲ ਮਾਤ ਦਿੱਤੀ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News