ਏਸ਼ੀਆਈ ਚੈਂਪੀਅਨਸ਼ਿਪ ''ਚ ਸੋਨ ਤਮਗਾ ਜਿੱਤਣ ਵਾਲੀ ਦਿਵਿਆ ਬਣੀ ਦੂਜੀ ਭਾਰਤੀ ਮਹਿਲਾ ਪਹਿਲਵਾਨ

02/20/2020 5:25:13 PM

ਸਪੋਰਟਸ ਡੈਸਕ— ਦਿਵਿਆ ਕਾਕਰਾਨ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ, ਉਨ੍ਹਾਂ ਨੇ ਆਪਣੇ ਸਾਰੇ ਮੁਕਾਬਲਿਆਂ 'ਚ ਵਿਰੋਧੀਆਂ ਨੂੰ ਹਰਾ ਕੇ ਜਿੱਤੇ। ਜਿਨ੍ਹਾਂ 'ਚ ਜਾਪਾਨ ਦੀ ਜੂਨੀਅਰ ਵਰਲਡ ਚੈਂਪੀਅਨ ਨਰੂਹਾ ਮਾਤਸੁਉਕੀ ਨੂੰ ਹਰਾਉਣਾ ਵੀ ਸ਼ਾਮਿਲ ਰਿਹਾ। PunjabKesari ਦਿਵਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਪਹਿਲਵਾਨਾਂ ਦੇ 68 ਕਿ.ਗ੍ਰਾ ਵਰਗ 'ਚ ਆਪਣੇ ਸਾਰੇ ਚਾਰ ਮੁਕਾਬਲੇ ਜਿੱਤੇ ਜੋ ਰਾਊਂਡ ਰੌਬਿਨ ਫਾਰਮੈਟ 'ਚ ਖੇਡਿਆ ਗਿਆ। ਨਵਜੋਤ ਕੌਰ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ ਜਿਨ੍ਹਾਂ ਨੇ 2018 'ਚ ਕਿਰਗਿਸਤਾਨ ਦੇ ਬਿਸ਼ਕੇਕ 'ਚ 65 ਕਿ. ਗ੍ਰਾ ਦਾ ਖਿਤਾਬ ਜਿੱਤਿਆ ਸੀ। ਮੇਜ਼ਬਾਨਾਂ ਲਈ ਦਿਨ ਯਾਦਗਾਰ ਰਿਹਾ ਜਿਸ 'ਚੋਂ ਸਰਿਤਾ ਮੋਰ (59 ਕਿ. ਗ੍ਰਾ), ਪਿੰਕੀ (55 ਕਿ.ਗ੍ਰਾ) ਅਤੇ ਨਿਰਮਲਾ ਦੇਵੀ (50 ਕਿ.ਗ੍ਰਾ) ਨੇ ਆਪਣੇ ਭਾਰ ਵਰਗਾਂ ਦੇ ਫਾਈਨਲ 'ਚ ਪਹੁੰਚ ਕੇ ਘੱਟ ਤੋ ਘੱਟ ਚਾਂਦੀ ਤਮਗਾ ਪੱਕਾ ਕਰ ਦਿੱਤਾ ਹੈ।


Related News