ਯੁਜਵੇਂਦਰ ਨੇ ਖੋਲ੍ਹੀ ਧਨਸ਼੍ਰੀ ਦੀ ਪੋਲ, ''ਹਰ ਲੜਾਈ ਤੋਂ ਬਾਅਦ ਡਾਇਮੰਡ ਮੰਗਦੀ ਹੈ...''

Wednesday, Feb 26, 2025 - 05:04 PM (IST)

ਯੁਜਵੇਂਦਰ ਨੇ ਖੋਲ੍ਹੀ ਧਨਸ਼੍ਰੀ ਦੀ ਪੋਲ, ''ਹਰ ਲੜਾਈ ਤੋਂ ਬਾਅਦ ਡਾਇਮੰਡ ਮੰਗਦੀ ਹੈ...''

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਯੂਟਿਊਬਰ ਧਨਸ਼੍ਰੀ ਵਰਮਾ ਦੇ ਤਲਾਕ ਦੀ ਖਬਰ ਇਨ੍ਹੀਂ ਦਿਨੀਂ ਹਰ ਪਾਸੇ ਹੈ। ਯੁਜਵੇਂਦਰ ਅਤੇ ਧਨਸ਼੍ਰੀ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ। ਇਨ੍ਹਾਂ ਸਾਰੀਆਂ ਖਬਰਾਂ ਵਿਚਾਲੇ ਦੋਵਾਂ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਕ੍ਰਿਕਟਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਹਰ ਲੜਾਈ ਤੋਂ ਬਾਅਦ ਹੀਰਿਆਂ ਦੀ ਮੰਗ ਕਰਦੀ ਹੈ।

ਇਹ ਵੀ ਪੜ੍ਹੋ-ਸਵੇਰੇ ਕੋਸੇ ਪਾਣੀ 'ਚ ਮਿਲਾ ਕੇ ਪੀਓ ਇਹ ਚੀਜ਼, ਹੋਣਗੇ ਬੇਮਿਸਾਲ ਲਾਭ
ਇਹ ਵੀਡੀਓ ‘ਝਲਕ ਦਿਖਲਾ ਜਾ ਸੀਜ਼ਨ 11’ ਦਾ ਹੈ। ਧਨਸ਼੍ਰੀ ਵਰਮਾ ਨੇ ਇਸ ਡਾਂਸ ਰਿਐਲਿਟੀ ਸ਼ੋਅ ਵਿੱਚ ਹਿੱਸਾ ਲਿਆ ਸੀ ਅਤੇ ਉਸ ਦੇ ਪਤੀ-ਕ੍ਰਿਕੇਟਰ ਯੁਜਵੇਂਦਰ ਚਾਹਲ ਉਸ ਨੂੰ ਉਤਸ਼ਾਹਿਤ ਕਰਨ ਲਈ ਸ਼ੋਅ ਵਿੱਚ ਆਏ ਸਨ। ਸ਼ੋਅ ‘ਤੇ ਇੱਕ ਗੇਮ ਦੇ ਦੌਰਾਨ, ਰਿਤਵਿਕ ਧੰਜਾਨੀ ਅਤੇ ਗੌਹਰ ਖਾਨ ਨੇ ਇੱਕ ਗੇਮ ਵਿੱਚ ਹਿੱਸਾ ਲੈਣ ਲਈ ਜੋੜੇ ਨੂੰ ਸਟੇਜ ‘ਤੇ ਬੁਲਾਇਆ ਸੀ ਜਿਸ ਵਿੱਚ ਉਨ੍ਹਾਂ ਨੂੰ ਇੱਕ ਪਲੇਕਾਰਡ ਚੁੱਕ ਕੇ 10 ਸਕਿੰਟਾਂ ਦੇ ਅੰਦਰ ਇਸ ‘ਤੇ ਲਿਖੇ ਰਹੱਸਮਈ ਸ਼ਬਦ ਦੀ ਪਛਾਣ ਕਰਨੀ ਪੈਂਦੀ ਸੀ।

ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਯੁਜਵੇਂਦਰ ਨੇ ਸ਼ੋਅ ‘ਚ ਪਤਨੀ ਦੀ ਖੋਲ੍ਹੀ ਪੋਲ
ਜਦੋਂ ਧਨਸ਼੍ਰੀ ਦੀ ਵਾਰੀ ਆਈ ਤਾਂ ਉਸ ਦੇ ਪਲੇਕਾਰਡ ‘ਤੇ ‘ਡਾਇਮੰਡ’ ਲਿਖਿਆ ਹੋਇਆ ਸੀ। ਖੇਡ ਦੌਰਾਨ ਜਦੋਂ ਧਨਸ਼੍ਰੀ ਨੇ ਚਹਿਲ ਤੋਂ ਸ਼ਬਦ ਲਈ ਇਸ਼ਾਰਾ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ‘ਤੁਸੀਂ ਹਮੇਸ਼ਾ ਕੀ ਪੁੱਛਦੇ ਹੋ।’ ਇਸ ਦੇ ਜਵਾਬ ਵਿੱਚ ਯੁਜਵੇਂਦਰ ਨੇ ਕਿਹਾ ਸੀ ਕਿ ਜੋ ਚੀਜ਼ ਤੁਸੀਂ ਹਰ ਲੜਾਈ ਤੋਂ ਬਾਅਦ ਮੰਗਦੇ ਹੋ। ਕ੍ਰਿਕਟਰ ਦੀਆਂ ਗੱਲਾਂ ਸੁਣ ਕੇ ਧਨਸ਼੍ਰੀ ਹੈਰਾਨ ਰਹਿ ਗਈ ਅਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਕਦੇ ਡਾਇਮੰਡ ਦੀ ਮੰਗ ਨਹੀਂ ਕਰਦੀ।

ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
5 ਸਾਲ ਪਹਿਲਾਂ ਹੋਇਆ ਸੀ ਵਿਆਹ
ਤੁਹਾਨੂੰ ਦੱਸ ਦੇਈਏ, ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੀ ਪ੍ਰੇਮ ਕਹਾਣੀ ਸਾਲ 2020 ਵਿੱਚ ਕੋਰੋਨਾ ਲੌਕਡਾਊਨ ਦੌਰਾਨ ਸ਼ੁਰੂ ਹੋਈ ਸੀ। ਇਹ ਕ੍ਰਿਕੇਟਰ ਅਭਿਨੇਤਰੀ ਦੀ ਡਾਂਸ ਕਲਾਸ ਵਿਚ ਸ਼ਾਮਲ ਹੋ ਗਿਆ ਸੀ ਅਤੇ ਡਾਂਸ ਸਿੱਖਣ ਦੌਰਾਨ ਉਨ੍ਹਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਇਸ ਜੋੜੇ ਨੇ ਦਸੰਬਰ 2020 ਵਿੱਚ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਵੀਡੀਓ ਵੀ ਸਾਂਝੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News