ਲੋਕੇਸ਼ ਰਾਹੁਲ ਨਾਲ ਵਿਕਟਕੀਪਿੰਗ ਬਾਰੇ ਕੀਤੀ ਚਰਚਾ : ਦ੍ਰਾਵਿੜ
Monday, Dec 25, 2023 - 01:30 PM (IST)
ਸੈਂਚੁਰੀਅਨ : ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਲੋਕੇਸ਼ ਰਾਹੁਲ ਟੈਸਟ ਕ੍ਰਿਕਟ ’ਚ ਵਿਕਟਕੀਪਿੰਗ ਨੂੰ ਲੈ ਕੇ ਆਤਮਵਿਸ਼ਵਾਸ ਰੱਖਦੇ ਹਨ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ’ਚ ਭਾਰਤੀ ਟੀਮ ਦੇ ਨਵੇਂ ਵਿਕਟਕੀਪਰ ਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲੇਗਾ। ਕੇ. ਐੱਸ. ਭਰਤ ਦਾ ਟੈਸਟ ਕ੍ਰਿਕਟ ’ਚ ਬੱਲੇਬਾਜ਼ੀ ਪੱਖ ਕਮਜ਼ੋਰ ਹੈ।
ਇਹ ਵੀ ਪੜ੍ਹੋ : ਕੀਰੋਨ ਪੋਲਾਰਡ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਾਵਰ ਹਿਟਿੰਗ ਸਿਖਾਉਣਗੇ
ਭਾਰਤੀ ਟੀਮ ਪ੍ਰਬੰਧਨ ਕੋਲ ਈਸ਼ਾਨ ਕਿਸ਼ਨ ਦੇ ਰੂਪ ’ਚ ਹੋਰ ਬਦਲ ਸੀ ਪਰ ਉਸ ਨੇ ਮਾਨਸਿਕ ਸਿਹਤ ’ਤੇ ਧਿਆਨ ਦੇਣ ਲਈ ਛੁੱਟੀ ਲੈਣ ਦਾ ਫੈਸਲਾ ਕੀਤਾ ਹੈ। ਅਜਿਹੇ ’ਚ ਭਾਰਤੀ ਟੀਮ ਪ੍ਰਬੰਧਨ ਕੋਲ ਰਾਹੁਲ ਹੀ ਸਭ ਤੋਂ ਵਧੀਆ ਬਦਲ ਹੈ। ਦ੍ਰਾਵਿੜ ਨੇ ਕਿਹਾ,‘‘ਮੈਂ ਇਸ ਨੂੰ ਰੋਮਾਂਚਕ ਚੁਣੌਤੀ ਦੇ ਰੂਪ ’ਚ ਦੇਖਦਾ ਹਾਂ। ਇਹ ਯਕੀਨੀ ਤੌਰ ’ਤੇ ਉਸ ਕੋਲ ਕੁਝ ਵੱਖ ਕਰਨ ਦਾ ਮੌਕਾ ਹੈ। ਈਸ਼ਾਨ ਦੇ ਇੱਥੇ ਨਾ ਹੋਣ ਕਾਰਨ ਉਸ ਨੂੰ ਇਹ ਮੌਕਾ ਮਿਲਿਆ ਹੈ। ਸਾਡੇ ਕੋਲ ਚੋਣ ਲਈ 2 ਵਿਕਟਕੀਪਰ ਹਨ ਅਤੇ ਰਾਹੁਲ ਉਨ੍ਹਾਂ ’ਚੋਂ ਇਕ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।