ਦਿਨੇਸ਼ ਕਾਰਤਿਕ ਨੇ ਦੱਸੀ ਹਾਰ ਦੀ ਵਜ੍ਹਾ,ਕਿਹਾ ਇਸ ਬੱਲੇਬਾਜ਼ ਦੇ ਆਊਟ ਹੁੰਦੇ ਹੀ ਹਾਰ ਗਏ ਅਸੀਂ

Monday, May 07, 2018 - 09:57 AM (IST)

ਮੁੰਬਈ— ਵਾਨਖੰਡੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੇ ਨਾਲ ਬਹੁਤ ਮਹੱਤਵਪੂਰਨ ਮੈਚ 'ਚ ਹਾਰ ਦਾ ਸਾਹਮਣਾ ਕਰਨ ਵਾਲੇ ਕੋਲਕਾਤਾ ਨਾਈਟ ਰਾਇਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਹਾਰ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਜੇਕਰ ਨਿਤਿਸ਼ ਰਾਣਾ ਕੁਝ ਸਮੇਂ ਹੋਰ ਟਿਕ ਜਾਂਦੇ ਤਾਂ ਸਾਡੇ ਲਈ ਜਿੱਤਣਾ ਜ਼ਰੂਰ ਆਸਾਨ ਹੋ ਜਾਂਦਾ। ਕਾਰਤਿਕ ਨੇ ਕਿਹਾ, ਜਿਸ ਸਮੇਂ ਨਿਤਿਸ਼ ਦਾ ਵਿਕਟ ਅਸੀਂ ਲਿਆ, ਅਸੀਂ ਚੰਗੀ ਸਥਿਤੀ 'ਚ ਸੀ। ਅਸੀਂ ਹਰ ਓਵਰ 'ਚ ਕਰੀਬ  8 ਦੋੜਾਂ ਬਣਾਈਆਂ ਸਨ। ਪਰ ਇਸਦੇ ਬਾਅਦ ਆਂਦ੍ਰੇ ਰਸੈਲ ਦਾ ਬੁਮਰਾਹ ਦੀ ਗੇਂਦ 'ਤੇ ਕੁਣਾਲ ਪੰਡਯਾ ਨੇ ਕੈਚ ਫੜ੍ਹ ਲਿਆ। ਸੁਨੀਲ ਨਰਾਇਣ ਵੀ ਕੁਝ ਖਾਸ ਨਹੀਂ ਕਰ ਸਕੇ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਮੁੰਬਈ ਵੱਲੋਂ ਹਾਰਦਿਕ ਪੰਡਯਾ ਨੇ ਚੰਗੀ ਗੇਂਦਬਾਜ਼ੀ ਕਰਕੇ ਸਾਨੂੰ ਟਾਰਗੇਟ ਤੋਂ ਦੂਰ ਕਰ ਦਿੱਤਾ।

ਕਾਰਤਿਕ ਨੇ ਕਿਹਾ, ਸਾਡੇ ਗੇਂਦਬਾਜ਼ ਚੰਗੀ ਲੈਅ 'ਚ ਸਨ ਪਰ ਅੰਤ ਦੇ ਓਵਰਾਂ 'ਚ ਅਸੀਂ ਜ਼ਿਆਦਾ ਦੋੜਾਂ ਲੁਟਾ ਦਿੱਤੀਆਂ। ਜੇਕਰ ਟੀਚਾ 15 ਤੋਂ 20 ਦੋੜਾਂ ਤੋਂ ਘੱਟ ਹੁੰਦੀ ਤਾਂ ਅਸੀਂ ਪਾਰ ਕਰ ਸਕਦੇ ਸੀ। ਪਰ ਇਹ ਇੰਨਾ ਆਸਾਨ ਨਹੀਂ ਹੋ ਪਾਉਂਦਾ ਕਿਉਂਕਿ ਕੋਈ ਬਾਰ ਤੁਹਾਨੂੰ ਵਿਕਟ ਨਾਲ ਸਹਿਯੋਗ ਨਹੀਂ ਮਿਲ ਪਾਉਂਦਾ। ਵਾਨਖੇਡੇ ਦੀ ਚਿਪ ਬਹੁਤ ਠੋਸ ਰਹਿੰਦੀ ਹੈ। ਅਜਿਹੇ 'ਚ ਕੋਈ ਬਾਰ ਕਲੀਨ ਸ਼ਾਟ ਲਗਾਉਣਾ ਆਸਾਨ ਨਹੀਂ ਰਹਿੰਦਾ। ਹੁਣ ਸਾਡੇ ਲਈ ਮੁਕਾਬਲਾ ਬਹੁਤ ਗੁੰਝਲਦਾਰ ਹੋ ਗਿਆ ਹੈ। ਸਾਨੂੰ ਆਉਣ ਵਾਲੇ ਮੈਂਚਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ ਫਿਰ ਹੀ ਅਸੀਂ ਪਲੇਅਫ 'ਚ ਜਗ੍ਹਾ ਬਣਾ ਪਾਵਾਂਗੇ।


Related News