ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ
Thursday, Feb 20, 2020 - 01:46 PM (IST)
![ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ](https://static.jagbani.com/multimedia/2020_2image_13_38_145436730dimuthkarunaratne.jpg)
ਸਪੋਰਟਸ ਡੈਸਕ— ਦਿਮੁਥ ਕਰੁਣਾਰਤਨੇ ਸ਼ਨੀਵਾਰ ਤੋਂ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਸ਼੍ਰੀਲੰਕਾ ਟੀਮ ਦੇ ਕਪਤਾਨ ਹੋਣਗੇ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ) ਨੇ ਇਸ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਵਨ-ਡੇ ਸੀਰੀਜ ਲਈ ਚੁਣੀ ਗਈ 15 ਮੈਂਮਬਰੀ ਟੀਮ 'ਚ ਜ਼ਖਮੀ ਦਾਨੁਸ਼ਕਾ ਗੁਣਾਤੀਲਕਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜਦ ਕਿ ਥਿਸਾਰਾ ਪਰੇਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਵੈਸਟਇੰਡੀਜ਼ ਨੂੰ ਸ਼੍ਰੀਲੰਕਾ ਦੌਰੇ 'ਤੇ 22 ਫਰਵਰੀ ਨੂੰ ਕੋਲੰਬੋ 'ਚ ਪਹਿਲਾ 26 ਫਰਵਰੀ ਨੂੰ ਹੰਬਨਟੋਟਾ 'ਚ ਦੂਜਾ ਅਤੇ 1 ਮਾਰਚ ਨੂੰ ਪੱਲੇਕੇਲ 'ਚ ਤੀਜਾ ਵਨਡੇ ਮੈਚ ਖੇਡਣਾ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਚਾਰ ਅਤੇ ਛੇ ਮਾਰਚ ਨੂੰ ਦੋ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਵਨ-ਡੇ ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ :
ਦਿਮਿਥ ਕਰੁਣਾਰਤਨੇ (ਕਪਤਾਨ), ਅਵਿਸ਼ਕਾ ਫਰਨਾਂਡੋ, ਕੁਸ਼ਲ ਪਰੇਰਾ, ਸ਼ੇਹਾਨ ਜੈਸੂਰੀਆ, ਨਿਰੋਸ਼ਨ ਡਿਕਵੇਲਾ, ਕੁਸ਼ਲ ਮੈਂਡਿਸ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਥਿਸਾਰਾ ਪਰੇਰਾ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਲੱਛਣ ਸੰਦਾਕਨ, ਇਸੁਰੂ ਉਦਾਨਾ, ਨੁਵਾਨ ਪ੍ਰਦੀਪ ਅਤੇ ਲਾਹਿਰੂ ਕੁਮਾਰਾ।
Sri Lanka ODI Squad for the West Indies Series #SLvWI pic.twitter.com/flqDoxndca
— Sri Lanka Cricket 🇱🇰 (@OfficialSLC) February 19, 2020