ਦਲੀਪ ਟਰਾਫੀ : ਗਿੱਲ ਤੇ ਦੂਜੇ ਨੌਜਵਾਨਾਂ ਕੋਲ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ
Saturday, Aug 17, 2019 - 12:50 AM (IST)

ਬੈਂਗਲੁਰੂ— ਵੈਸਟਇੰਡੀਜ਼ ਦੌਰੇ ਲਈ ਚੁਣੀ ਗਈ ਟੀਮ ਵਿਚ ਜਗ੍ਹਾ ਨਾ ਮਿਲਣ ਕਾਰਣ ਸੁਰੱਖੀਆਂ ਬਟੋਰਨ ਵਾਲੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਕੋਲ ਇਕ ਵਾਰ ਫਿਰ ਤੋਂ ਸ਼ਨੀਵਾਰ ਤੋਂ ਇਥੇ ਸ਼ੁਰੂ ਹੋਣ ਜਾ ਰਹੀ ਦਲੀਪ ਟਰਾਫੀ ਰਾਹੀਂ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਰਹੇਗਾ। ਆਮ ਤੌਰ 'ਤੇ ਇਹ ਟੂਰਨਾਮੈਂਟ ਖਿਡਾਰੀਆਂ ਨੂੰ ਭਾਰਤ-ਏ ਟੀਮ ਵਿਚ ਜਗ੍ਹਾ ਬਣਾਉਣ ਦਾ ਮੌਕਾ ਦਿੰਦਾ ਹੈ। ਘਰੇਲੂ ਅਤੇ ਏ- ਟੀਮ ਦੇ ਨਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਨੌਜਵਾਨ ਇਥੇ ਚੰਗਾ ਪ੍ਰਦਰਸ਼ਨ ਕਰ ਕੇ ਸੀਨੀਅਰ ਟੀਮ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਨਾ ਚਾਹੁੰਦੇ ਹਨ।
ਗਿੱਲ ਦੇ ਨਾਲ ਪ੍ਰਿਯਾਂਕ ਪੰਚਾਲ, ਰਿਤੂਰਾਜ ਗਾਇਕਵਾੜ, ਅਭਿਮਨਿਊ ਈਸ਼ਵਰਨ ਅਤੇ ਸ਼੍ਰੇਅਸ ਗੋਪਾਲ ਘਰੇਲੂ ਲੜੀ ਦੀ ਸ਼ੁਰੂਆਤ ਵਿਚ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਪ੍ਰਭਾਵਿਤ ਕਰਨਾ ਚਾਹੁਣਗੇ।