ਚੈੱਕ ਲੇਡੀਜ਼ ਓਪਨ ’ਚ ਚੌਥੇ ਸਥਾਨ ’ਤੇ ਰਹੀ ਦੀਕਸ਼ਾ ਡਾਗਰ
Monday, Jun 28, 2021 - 11:31 AM (IST)
ਬੇਰਾਨ (ਚੈੱੱਕ ਗਣਰਾਜ)— ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਆਖ਼ਰੀ ਦੌਰ ’ਚ 6 ਅੰਡਰ 66 ਦਾ ਸਕੋਰ ਬਣਾਇਆ ਜਿਸ ਨਾਲ ਉਹ ਚੈੱਕ ਲੇਡੀਜ਼ ਓਪਨ ਗੋਲਫ਼ ਟੂਰਨਾਮੈਂਟ ’ਚ ਸੰਯੁਕਤ ਚੌਥੇ ਸਥਾਨ ’ਤੇ ਰਹੀ ਜੋ ਪਿਛਲੇ ਢਾਈ ਸਾਲਾਂ ’ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਦੀਕਸ਼ਾ ਦੀ 2019 ’ਚ ਦੱਖਣੀ ਅਫਰੀਕਾ ਓਪਨ ਦੇ ਤੌਰ ’ਤੇ ਇਕਮਾਤਰ ਜਿੱਤ ਦੇ ਬਾਅਦ ਇਹ ਉਨਾਂ ਦਾ ਦੂਜਾ ਸਰਵਸ੍ਰੇਸ਼ਠ ਨਤੀਜਾ ਹੈ।
ਪਿਛਲੇ ਸਾਲ ਦੇ ਅੰਤ ’ਚ ਪਿੱਠ ਦਰਦ ਤੋਂ ਪਰੇਸ਼ਾਨ ਰਹੀ ਦੀਕਸ਼ਾ ਨੇ ਇਸ ਤੋਂ ਪਹਿਲਾਂ ਚੋਟੀ ਦੇ 10 ’ਚ ਜਗ੍ਹਾ ਫ਼ਰਵਰੀ 2020 ’ਚ ਬਣਾਈ ਸੀ। ਦੀਕਸ਼ਾ ਨੇ ਇਸ ਹਫਤੇ ਆਖ਼ਰੀ 41 ਹੋਲ ’ਚ ਇਕ ਵੀ ਬੋਗੀ ਨਹੀ ਕੀਤੀ। ਉਨ੍ਹਾਂ ਨੇ ਪਹਿਲੇ ਦਿਨ 12ਵੇਂ ਤੇ 13ਵੇਂ ਹੋਲ ’ਚ ਬੋਗੀ ਕੀਤੀ ਸੀ ਪਰ ਇਸ ਤੋਂ ਬਾਅਦ ਕੋਈ ਸ਼ਾਟ ਨਹੀਂ ਗੁਆਇਆ। ਪਹਿਲੇ ਦਿਨ ਦੇ ਬਾਅਦ ਉਹ ਸੰਯੁਕਤ 36ਵੇਂ ਤੇ ਦੂਜੇ ਦੌਰ ’ਚ ਸੰਯੁਕਤ 12ਵੇਂ ਸਥਾਨ ’ਤੇ ਪਹੁੰਚ ਗਈ ਸੀ। ਆਖ਼ਰੀ ਦੌਰ ’ਚ ਦੀਕਸ਼ਾ ਨੇ ਤੀਜੇ ਤੋਂ ਪੰਜਵੇਂ ਹੋਲ ’ਚ ਲਗਾਤਾਰ ਬਰਡੀ ਬਣਾਈ। ਇਸ ਤੋਂ ਬਾਅਦ ਉਨ੍ਹਾਂ ਨੇ 10ਵੇਂ ਹੋਲ ’ਚ ਵੀ ਲਗਾਤਾਰ ਤਿੰਨ ਬਰਡੀ ਬਣਾ ਕੇ 6 ਅੰਡਰ ਦਾ ਸਕੋਰ ਬਣਾਇਆ।