ਦੀਕਸ਼ਾ ਦੀ ਸਥਿਤੀ ’ਚ ਸੁਧਾਰ, ਅਦਿੱਤੀ ਤੀਜੇ ਦੌਰ ’ਚ ਖਿਸਕੀ

Sunday, Aug 13, 2023 - 08:24 PM (IST)

ਦੀਕਸ਼ਾ ਦੀ ਸਥਿਤੀ ’ਚ ਸੁਧਾਰ, ਅਦਿੱਤੀ ਤੀਜੇ ਦੌਰ ’ਚ ਖਿਸਕੀ

ਲੰਡਨ (ਭਾਸ਼ਾ)– ਭਾਰਤ ਦੀ ਦੀਕਸ਼ਾ ਡਾਗਰ ਨੇ ਇਕ ਬਰਡੀ ਤੇ ਇਕ ਬੋਗੀ ਦੇ ਨਾਲ ਇਵਨ ਪਾਰ 72 ਦਾ ਕਾਰਡ ਖੇਡਿਆ, ਜਿਸ ਨਾਲ ਉਹ ਵਾਲਟਨ ਹੀਥ ’ਚ ਚੱਲ ਰਹੇ ਮਹਿਲਾ ਓਪਨ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 47ਵੇਂ ਤੋਂ ਸਾਂਝੇ ਤੌਰ ’ਤੇ 35ਵੇਂ ਸਥਾਨ ’ਤੇ ਪਹੁੰਚ ਗਈ। ਦੀਕਸ਼ਾ ਦੀ ਸੀਨੀਅਰ ਸਾਥਣ ਅਦਿੱਤੀ ਅਸ਼ੋਕ ਦੂਜੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 9ਵੇਂ ਸਥਾਨ ’ਤੇ ਚੱਲ ਰਹੀ ਹੈ ਪਰ ਤੀਜੇ ਦੌਰ ’ਚ ਉਸ ਨੇ 3 ਓਵਰ 75 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ ’ਤੇ 28ਵੇਂ ਸਥਾਨ ’ਤੇ ਖਿਸਕ ਗਈ। ਆਖਰੀ ਦੌਰ ਤੋਂ ਪਹਿਲਾਂ ਦੀਕਸ਼ਾ ਦਾ ਸਕੋਰ 74-71-72 ਤੇ ਅਦਿੱਤੀ ਦਾ 72-69-75 ਹੈ। ਇੰਗਲੈਂਡ ਦੀ ਚਾਰਲੀ ਹਲ (68) ਤੇ ਅਮਰੀਕਾ ਦੀ ਲਿਲਿਆ ਵੂ (67) ਤੀਜੇ ਦੌਰ ਤੋਂ ਬਾਅਦ ਨੌ ਅੰਡਰ ਦੇ ਕੁਲ ਸਕੋਰ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹੈ।


author

Tarsem Singh

Content Editor

Related News