ਅਰਜਨਟੀਨਾ ਦੀ ਜਿੱਤ ਨਾਲ ਮਾਰਾਡੋਨਾ ਹੋਏ ਬੇਹੋਸ਼ ਅਤੇ ਬੀਮਾਰ
Wednesday, Jun 27, 2018 - 01:37 PM (IST)

ਨਵੀਂ ਦਿੱਲੀ (ਬਿਊਰੋ)— ਫੀਫਾ ਵਰਲਡ ਕੱਪ ਦੀ ਸ਼ੁਰੂਆਤ 'ਚ ਅਰਜਨਟੀਨਾ ਅਤੇ ਲਿਓਨਿਲ ਮੇਸੀ ਦੇ ਪ੍ਰਦਰਸ਼ਨ ਤੋਂ ਇਕ ਪਾਸੇ ਜਿੱਥੇ ਪ੍ਰਸ਼ੰਸਕ ਉਦਾਸ ਸਨ ਪਰ ਅਰਜਨਟੀਨਾ ਦੇ ਪਹਿਲੇ ਮੈਚ 'ਚ ਸਟੇਡੀਅਮ 'ਚ ਬੈਠਕੇ ਸਿਗਾਰ ਪੀਣ ਵਾਲੇ ਅਰਜਨਟੀਨਾ ਦੇ ਸਾਬਕਾ ਦਿੱਗਜ ਖਿਡਾਰੀ ਡਿਏਗੋ ਮਾਰਾਡੋਨਾ ਨੂੰ ਵੀ ਕਾਫੀ ਧੱਕਾ ਲੱਗਾ ਸੀ ਪਰ ਕੱਲ ਦੇ ਮੈਚ 'ਚ ਅਰਜਨਟੀਨਾ ਦੇ ਲਈ ਸਭ ਕੁਝ ਬਦਲ ਗਿਆ। ਨਾਈਜੀਰੀਆ ਦੇ ਖਿਲਾਫ ਖੇਡਦੇ ਹੋਏ ਉਸ ਪਲ ਦਾ ਇੰਤਜ਼ਾਰ ਆਖਰਕਾਰ ਪ੍ਰਸ਼ੰਸਕਾਂ ਲਈ ਖਤਮ ਹੋ ਗਿਆ ਜਦੋਂ ਲਿਓਨਿਲ ਮੇਸੀ ਨੇ ਇਸ ਵਰਲਡ ਕੱਪ ਦਾ ਆਪਣਾ ਪਹਿਲਾ ਗੋਲ ਠੋਕਿਆ। ਅਰਜਨਟੀਨਾ ਅਤੇ ਨਾਈਜੀਰੀਆ ਵਿਚਾਲੇ ਇਹ ਅਹਿਮ ਮੁਕਾਬਲਾ ਆਖਰੀ ਪਲਾਂ ਤੱਕ 1-1 ਦੀ ਬਰਾਬਰੀ 'ਤੇ ਅਟਕਿਆ ਸੀ, ਹਾਲਾਂਕਿ ਉਸੇ ਸਮੇਂ 87ਵੇਂ ਮਿੰਟ 'ਚ ਮਾਰਕੋਸ ਰੋਜੋ ਨੇ ਸ਼ਾਨਦਾਰ ਗੋਲ ਕਰਕੇ ਅਰਜਨਟੀਨਾ ਨੂੰ ਨਾਕਆਊਟ ਦੌਰ 'ਚ ਜਗ੍ਹਾ ਦਿਵਾ ਦਿੱਤੀ।
ਜਿੱਤ ਦੀ ਖੁਸ਼ੀ ਨਾਲ ਮਾਰਾਡੋਨਾ ਸਟੇਡੀਅਮ 'ਚ ਹੋ ਗਏ ਬੀਮਾਰ
ਅਰਜਨਟੀਨਾ ਦੀ ਜਿੱਤ ਨਾਲ ਜਿੱਥੇ ਪੂਰਾ ਸਟੇਡੀਅਮ ਝੂੰਮਣ ਲੱਗਾ ਸੀ ਅਤੇ ਉੱਥੇ ਹੀ ਮੈਚ ਦੇਖ ਰਹੇ ਅਰਜਨਟੀਨਾ ਦੇ ਦਿੱਗਜ ਖਿਡਾਰੀ ਡਿਏਗੋ ਮਾਰਾਡੋਨਾ ਵੀ ਸਟੇਡੀਅਮ 'ਚ ਮੌਜੂਦ ਸਨ। ਮਾਰਾਡੋਨਾ ਸੇਂਟ ਪੀਟਰਸਬਰਗ ਦੇ ਲਗਜ਼ਰੀ ਬਾਕਸ 'ਚ ਬੈਠ ਕੇ ਇਸ ਹਾਈ ਵੋਲਟੇਜ ਮੁਕਾਬਲੇ ਦਾ ਆਨੰਦ ਮਾਣ ਰਹੇ ਸਨ। ਉਹ ਅਰਜਨਟੀਨਾ ਦੀ ਜਿੱਤ ਨਾਲ ਇੰਨੇ ਉਤਸ਼ਾਹਤ ਹੋ ਗਏ ਕਿ ਬੇਹੋਸ਼ ਅਤੇ ਬੀਮਾਰ ਹੋ ਗਏ। ਮਾਰਾਡੋਨਾ ਦੀ ਸਿਹਤ 'ਤੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਸ ਘਟਨਾ ਦੇ 2 ਘੰਟੇ ਬਾਅਦ ਮਾਰਾਡੋਨਾ ਦੀ ਇਕ ਮੁਸਕੁਰਾਉਂਦੀ ਹੋਈ ਤਸਵੀਰ ਆਨਲਾਈਨ ਪੋਸਟ ਕੀਤੀ ਗਈ, ਜਿਸ 'ਚ ਉਹ ਮੈਚ ਦੇ ਬਾਅਦ ਏਅਰਪੋਰਟ 'ਤੇ ਹਨ ਅਤੇ ਬਿਲਕੁਲ ਸਿਹਤਮੰਦ ਦਿਸ ਰਹੇ ਹਨ।