ਪੈਰਿਸ ''ਚ ਮੁਕਾਬਲੇ ਤੋਂ ਪਹਿਲਾਂ ਮਨੂ ਨਾਲ ਟ੍ਰੇਨਿੰਗ ਕਰਨ ਦਾ ਮੌਕਾ ਨਹੀਂ ਮਿਲਿਆ : ਸਰਬਜੀਤ

Saturday, Aug 24, 2024 - 02:37 PM (IST)

ਬੈਂਗਲੁਰੂ- ਮਨੂ ਭਾਕਰ ਨਾਲ ਮਿਲ ਕੇ ਭਾਰਤ ਨੂੰ ਮਿਕਸਡ ਸ਼ੂਟਿੰਗ ਈਵੈਂਟ ਵਿਚ ਪਹਿਲਾ ਓਲੰਪਿਕ ਦਿਵਾਉਣ ਵਾਲੇ ਸਰਬਜੀਤ ਸਿੰਘ  ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਈਵੈਂਟ ਤੋਂ ਪਹਿਲਾਂ ਇਕੱਠੇ ਅਭਿਆਸ ਕਰਨ ਦਾ ਮੁਸ਼ਕਿਲ ਨਾਲ ਮੌਕਾ ਮਿਲਿਆ ਸੀ। ਮਨੂ ਅਤੇ ਸਰਬਜੋਤ ਨੇ ਪੈਰਿਸ ਓਲੰਪਿਕ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਸਰਬਜੋਤ ਨੇ ਕਿਹਾ, “ਮੇਰੀ ਟ੍ਰੇਨਿੰਗ 9 ਵਜੇ ਹੋਣੀ ਸੀ ਅਤੇ ਉਸਦੀ 12 ਵਜੇ। ਦੋਵਾਂ ਦੀ ਸਿਖਲਾਈ ਵੱਖਰੀ-ਵੱਖਰੀ ਹੈ। ਮਿਕਸ਼ਡ ਸਿਖਲਾਈ ਸੈਸ਼ਨ 30 ਮਿੰਟ ਤੱਕ ਚੱਲਿਆ ਜਿਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ ਤੋਂ ਸਿਖਲਾਈ ਦਿੱਤੀ ਅਤੇ ਮੈਂ ਵੱਖ ਤੋਂ। ਉਨ੍ਹਾਂ ਨੇ ਕਿਹਾ, "ਸਾਡੀ ਗੱਲਬਾਤ ਆਮ ਤੌਰ 'ਤੇ ਸੰਖੇਪ ਹੁੰਦੀ ਸੀ ਜਿਸ ਵਿੱਚ ਗੱਲਾਂ 'ਆਪਣਾ ਸੌ ਪ੍ਰਤੀਸ਼ਤ ਦੇਣਾ ਹੈ' ਤੱਕ ਸੀਮਿਤ ਹੁੰਦੀਆਂ ਸਨ। 
ਸਰਬਜੋਤ ਨੇ ਯਾਦ ਕਰਦੇ ਹੋਏ ਕਿਹਾ ਕਿ , “ਕਦੇ-ਕਦੇ ਮੈਂ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਸੀ ਅਤੇ ਕਦੇ ਉਹ ਮੇਰਾ ਮਜ਼ਾਕ ਉਡਾਉਂਦੀ ਸੀ। ਸਰਬਜੋਤ ਤੁਰਕੀ ਦੇ ਨਿਸ਼ਾਨੇਬਾਜ਼ ਯੂਸੁਫ ਡਿਕੇਚ ਦੇ ਮੁਰੀਦ ਹਨ। ਹਰਿਆਣਾ ਦੇ ਧੀਨ ਪਿੰਡ ਦੇ ਰਹਿਣ ਵਾਲੇ 22 ਸਾਲਾ ਸਰਬਜੋਤ ਨੇ PUMA ਇੰਡੀਆ ਨੂੰ ਲੰਬੇ ਸਮੇਂ ਦੇ ਉਨ੍ਹਾਂ ਦੇ ਪ੍ਰਸ਼ੰਸਕ ਹੋਣ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ “ਮੈਂ 2011 ਤੋਂ ਉਨ੍ਹਾਂ ਦੇ (ਯੂਸੁਫ) ਵੀਡੀਓ ਦੇਖ ਰਿਹਾ ਹਾਂ। ਉਹ ਹਮੇਸ਼ਾ ਇਸ ਤਰ੍ਹਾਂ ਹੀ ਰਹੇ ਹਨ। ਹੁਣ ਉਹ 51 ਸਾਲ ਦੇ ਹਨ। ਮੈ ਕੋਸ਼ਿਸ਼ ਕੀਤੀ। ਫਿਰ ਵੀ ਮੈਂ ਉਨ੍ਹਾਂ ਦੇ ‘ਪਰਫੈਕਸ਼ਨ’ ਨਾਲ ਮੇਲ ਨਹੀਂ ਖਾਂ ਸਕਿਆ। ਜੇ ਮੈਨੂੰ ਮੌਕਾ ਮਿਲਦਾ, ਮੈਂ ਉਨ੍ਹਾਂ ਨੂੰ ਪੁੱਛਦਾ ਕਿ ਉਹ ਕੀ ਖਾਂਦੇ ਹਨ।
ਸਰਬਜੋਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਸਤੌਲ 'ਤੇ ਸਿੰਘ 30 ਲਿਖਿਆ ਹੋਇਆ ਸੀ, ਜਿਸ 'ਚ ਉਨ੍ਹਾਂ ਦੇ ਨਾਂ ਦੇ ਅੱਖਰ ਅਤੇ ਉਨ੍ਹਾਂ ਦੇ ਦੌਰੇ ਦੀ ਅਹਿਮ ਤਾਰੀਖ ਸ਼ਾਮਲ ਸੀ। ਉਨ੍ਹਾਂ ਨੇ ਕਿਹਾ, “ਮੈਂ ਇਸਦਾ ਕੋਈ ਨਾਮ ਨਹੀਂ ਦਿੱਤਾ। ਜਦੋਂ ਮੈਂ ਹਾਂਗਜ਼ੂ ਵਿੱਚ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਮੈਂ ਇਹ ਆਪਣੀ ਪਿਸਤੌਲ ਉੱਤੇ ਲਿਖਿਆ ਹੋਇਆ ਸੀ। ਇਹ ਮੇਰੀ ਸਭ ਤੋਂ ਵਧੀਆ ਪਿਸਤੌਲ ਹੈ ਕਿਉਂਕਿ ਮੇਰਾ ਤਮਗਾ (ਸੋਨਾ) 30 ਸਤੰਬਰ ਨੂੰ ਆਇਆ ਸੀ ਅਤੇ ਇਹ ਇਕ ਮਹੱਤਵਪੂਰਨ ਪ੍ਰਾਪਤੀ ਸੀ।  ਅੰਤ ਵਿੱਚ ਇਸ ਓਲੰਪਿਕ ਤਮਗਾ ਜੇਤੂ ਨੇ 2028 ਲਾਸ ਏਂਜਲਸ ਖੇਡਾਂ ਲਈ ਆਪਣੇ ਟੀਚਿਆਂ ਬਾਰੇ ਗੱਲ ਕੀਤੀ ਅਤੇ ਆਪਣੇ ਚਮਕਦੇ ਕਾਂਸੀ ਦੇ ਤਮਗੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਐੱਲਏ '28 ਵਿੱਚ ਇਸਦਾ ਰੰਗ ਬਦਲਣਾ ਹੈ।" ,


Aarti dhillon

Content Editor

Related News