ਤਾਂ ਕੀ ਕਾਰਤਿਕ ਨੇ ਰੋਹਿਤ ਦਾ ਗੁੱਸਾ ਬੰਗਲਾਦੇਸ਼ੀ ਗੇਂਦਬਾਜ਼ਾਂ ''ਤੇ ਉਤਾਰਿਆ
Monday, Mar 19, 2018 - 04:53 PM (IST)
ਕੋਲੰਬੋ (ਬਿਊਰੋ)— ਨਿਡਾਸ ਟਰਾਫੀ ਦੇ ਫਾਈਨਲ ਵਿਚ ਆਖਰੀ ਗੇਂਦ ਉੱਤੇ ਛੱਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਵਾਲੇ ਦਿਨੇਸ਼ ਕਾਰਤਿਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਪਰ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਕਿ ਹੇਠਲੇ ਕ੍ਰਮ ਵਿਚ ਬੱਲੇਬਾਜ਼ੀ ਲਈ ਭੇਜੇ ਜਾਣ ਨੂੰ ਲੈ ਕੇ ਦਿਨੇਸ਼ ਕਾਰਤਿਕ ਕਪਤਾਨ ਰੋਹਿਤ ਦੇ ਫੈਸਲੇ ਤੋਂ ਨਾਰਾਜ਼ ਸਨ ਅਤੇ ਉਹ 6ਵੇਂ ਸਥਾਨ ਉੱਤੇ ਬੱਲੇਬਾਜ਼ੀ ਲਈ ਉਤਰਨਾ ਚਾਹੁੰਦੇ ਸਨ।
ਇਸ ਲਈ ਗੁੱਸੇ ਸਨ ਕਾਰਤਿਕ
ਰੋਹਿਤ ਨੇ ਖੁਲਾਸਾ ਕੀਤਾ ਕਿ ਕਾਰਤਿਕ ਸਿਖਰ ਕ੍ਰਮ ਵਿਚ ਬੱਲੇਬਾਜੀ ਲਈ ਨਹੀਂ ਭੇਜੇ ਜਾਣ ਤੋਂ ਨਾਖੁਸ਼ ਸਨ ਪਰ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਸੱਤਵੇਂ ਨੰਬਰ ਉੱਤੇ ਬੱਲੇਬਾਜੀ ਲਈ ਭੇਜਣ ਦੇ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ, ''ਜਦੋਂ ਮੈਂ ਆਊਟ ਹੋਇਆ ਅਤੇ ਡਗਆਉਟ ਵਿਚ ਬੈਠਾ ਸੀ ਤਾਂ ਕਾਰਤਿਕ ਥੋੜ੍ਹਾ ਨਾਰਾਜ਼ ਸੀ ਕਿ ਉਸਨੂੰ 6ਵੇਂ ਨੰਬਰ ਉੱਤੇ ਬੱਲੇਬਾਜੀ ਲਈ ਨਹੀਂ ਭੇਜਿਆ ਗਿਆ।'' ਰੋਹਿਤ ਨੇ ਕਿਹਾ, ''ਪਰ ਮੈਂ ਉਸ ਨੂੰ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀ ਸਾਡੇ ਲਈ ਮੈਚ ਦਾ ਅੰਤ ਕਰੋ, ਕਿਉਂਕਿ ਤੁਹਾਡੇ ਸਕਿਲ ਅਤੇ ਅਨੁਭਵ ਦੀ ਆਖਰੀ ਤਿੰਨ ਜਾਂ ਚਾਰ ਓਵਰਾਂ ਵਿਚ ਜ਼ਰੂਰਤ ਪਵੇਗੀ।''
Dinesh Karthik """What a touch"""
— LiladharTaparia (@TapariaLD) March 18, 2018
19th over + Last Ball Six#INDvBAN #NidahasTrophy2018Final pic.twitter.com/HCtkjbDF2h#DineshKarthik
ਰੋਹਿਤ ਨੇ ਬੰਨ੍ਹੇ ਤਾਰੀਫਾਂ ਦੇ ਪੁੱਲ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਦਿਨੇਸ਼ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ। ਉਨ੍ਹਾਂ ਨੇ ਕਿਹਾ ਕਿ ਕਾਰਤਿਕ ਕਿਸੇ ਵੀ ਹਾਲਾਤ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਨਾਲ ਹੀ ਉਨ੍ਹਾਂ ਦਾ ਤਜ਼ਰਬਾ ਅਤੇ ਸ਼ਾਟ ਅਜਮਾਣ ਵਿਚ ਮੁਹਾਰਤ ਦੇ ਕਾਰਨ ਉਹ ਡੈੱਥ ਓਵਰਾਂ ਵਿਚ ਭਾਰਤ ਲਈ ਆਦਰਸ਼ ਖਿਡਾਰੀ ਬਣ ਜਾਂਦੇ ਹਨ।
ਰੋਹਿਤ ਨੇ ਕਿਹਾ, ''ਉਹ ਦੱਖਣ ਅਫਰੀਕਾ ਦੇ ਪਿਛਲੇ ਦੌਰੇ ਵਿਚ ਸਾਡੇ ਨਾਲ ਸੀ ਅਤੇ ਉਸਨੂੰ ਉੱਥੇ ਖੇਡਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਅੱਜ ਉਸਨੇ ਜੋ ਕੁਝ ਕੀਤਾ ਉਸ ਤੋਂ ਅੱਗੇ ਲਈ ਉਸਦਾ ਆਤਮਵਿਸ਼ਵਾਸ ਵਧੇਗਾ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਸਨੂੰ ਖੁਦ ਉੱਤੇ ਵਿਸ਼ਵਾਸ ਹੈ, ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ ਉਹ ਤਿਆਰ ਰਹਿੰਦੇ ਹਨ ਭਾਵੇਂ ਉਹ ਸਿਖਰ ਕ੍ਰਮ ਵਿਚ ਬੱਲੇਬਾਜ਼ੀ ਕਰਨ ਜਾਂ ਹੇਠਲੇ ਕ੍ਰਮ ਵਿਚ। ਅਸੀ ਆਪਣੀ ਟੀਮ ਵਿਚ ਇਸ ਤਰ੍ਹਾਂ ਦਾ ਖਿਡਾਰੀ ਚਾਹੁੰਦੇ ਹਾਂ।''
