ਧਰੁਵ ਕੌਸ਼ਿਕ ਦਾ ਅਰਧ ਸੈਂਕੜਾ, ਸੈਂਟਰਲ ਦਿੱਲੀ ਕਿੰਗਜ਼ ਨੇ ਦਿੱਲੀ ਲਾਇਨਜ਼ ਨੂੰ ਹਰਾਇਆ

Sunday, Aug 25, 2024 - 12:09 PM (IST)

ਧਰੁਵ ਕੌਸ਼ਿਕ ਦਾ ਅਰਧ ਸੈਂਕੜਾ, ਸੈਂਟਰਲ ਦਿੱਲੀ ਕਿੰਗਜ਼ ਨੇ ਦਿੱਲੀ ਲਾਇਨਜ਼ ਨੂੰ ਹਰਾਇਆ

ਨਵੀਂ ਦਿੱਲੀ—ਗੇਂਦਬਾਜ਼ਾਂ ਦੀ ਅਨੁਸ਼ਾਸਿਤ ਕੋਸ਼ਿਸ਼ ਤੋਂ ਬਾਅਦ ਧਰੁਵ ਕੌਸ਼ਿਕ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਸੈਂਟਰਲ ਦਿੱਲੀ ਕਿੰਗਜ਼ ਨੇ ਇੱਥੇ ਦਿੱਲੀ ਪ੍ਰੀਮੀਅਰ ਲੀਗ (ਡੀ.ਪੀ.ਐੱਲ.) 'ਚ ਵੈਸਟ ਦਿੱਲੀ ਲਾਇਨਜ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸੈਂਟਰਲ ਦਿੱਲੀ ਕਿੰਗਜ਼ ਦੇ ਸਾਹਮਣੇ 124 ਦੌੜਾਂ ਦਾ ਮਾਮੂਲੀ ਟੀਚਾ ਸੀ, ਜਿਸ ਨੂੰ ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਧਰੁਵ (52 ਗੇਂਦਾਂ ਵਿੱਚ ਅਜੇਤੂ 68 ਦੌੜਾਂ) ਅਤੇ ਲਕਸ਼ੈ ਥਰੇਜਾ (37 ਗੇਂਦਾਂ ਵਿੱਚ ਅਜੇਤੂ 46 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 14.5 ਓਵਰਾਂ ਵਿੱਚ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਵੈਸਟ ਦਿੱਲੀ ਲਾਇਨਜ਼ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 123 ਦੌੜਾਂ ਬਣਾਈਆਂ। ਸੈਂਟਰਲ ਦਿੱਲੀ ਕਿੰਗਜ਼ ਲਈ ਪ੍ਰਿੰਸ ਚੌਧਰੀ, ਸੁਮਿਤ ਕੁਮਾਰ ਅਤੇ ਯੋਗੇਸ਼ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਮਨੀ ਗਰੇਵਾਲ ਨੇ ਇੱਕ ਵਿਕਟ ਹਾਸਲ ਕੀਤੀ।


author

Aarti dhillon

Content Editor

Related News