ਭਾਰਤੀ ਟੀਮ ਦੇ ਮੇਂਟਰ ਦੇ ਤੌਰ ''ਤੇ ਕੋਈ ਫੀਸ ਲੈਣਗੇ ਧੋਨੀ : ਗਾਂਗੁਲੀ

10/13/2021 12:40:53 AM

ਨਵੀਂ ਦਿੱਲੀ- ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਯੂ. ਏ. ਈ. ਤੇ ਓਮਾਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਭਾਰਤੀ ਕ੍ਰਿਕਟ ਟੀਮ ਦੇ 'ਮੇਂਟਰ' ਦੇ ਤੌਰ 'ਤੇ ਕੋਈ ਫੀਸ ਨਹੀਂ ਲੈਣਗੇ। ਬੀ. ਸੀ. ਸੀ. ਆਈ. ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਵਿਸ਼ਵ ਕੱਪ ਦੇ ਦੌਰਾਨ ਧੋਨੀ ਭਾਰਤੀ ਟੀਮ ਦੇ ਮੇਂਟਰ ਹੋਣਗੇ। ਗਾਂਗੁਲੀ ਨੇ ਕਿਹਾ- ਧੋਨੀ ਭਾਰਤੀ ਟੀਮ ਦੇ ਮੇਂਟਰ ਦੇ ਤੌਰ 'ਤੇ ਕੋਈ ਫੀਸ ਨਹੀਂ ਲੈਣਗੇ। 40 ਸਾਲਾ ਦੇ ਧੋਨੀ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਭਾਰਤ ਦੇ ਲਈ ਆਖਰੀ ਮੈਚ 2019 ਵਿਸ਼ਵ ਕੱਪ ਸੈਮੀਫਾਈਨਲ ਖੇਡਿਆ ਸੀ, ਜਿਸ 'ਚ ਭਾਰਤ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਸਮਝਿਆ ਜਾਂਦਾ ਹੈ ਕਿ ਸੀਮਿਤ ਓਵਰਾਂ ਦੇ ਹੁਨਰਮੰਦ ਰਣਨੀਤੀਕਾਰ ਧੋਨੀ ਨੂੰ ਉਸਦੇ ਅਨੁਭਵ ਦੇ ਲਈ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ।

ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ

PunjabKesari
ਧੋਨੀ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ. ਫਾਈਨਲ 'ਚ ਪਹੁੰਚਾਇਆ। ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਧੋਨੀ 2007 ਟੀ-20 ਵਿਸ਼ਵ ਕੱਪ ਤੇ 2011 ਵਨ ਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਸਨ। ਧੋਨੀ ਨੇ ਪਿਛਲੇ ਸਾਲ 15 ਅਗਸਤ ਨੂੰ ਇੰਸਟਾਗ੍ਰਾਮ ਪੋਸਟ 'ਤੇ ਕ੍ਰਿਕਟ ਤੋਂ ਸੰਨਿਆਸ ਫੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਇਸ ਮਾਮਲੇ 'ਤੇ ਉਨ੍ਹਾਂ ਨੇ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਭਾਰਤ ਦੇ ਲਈ 90 ਟੈਸਟ, 350 ਵਨ ਡੇ ਤੇ 98 ਵਨ ਡੇ ਖੇਡ ਕੇ ਕ੍ਰਮਵਾਰ- 4876, 10773 ਤੇ 1617 ਦੌੜਾਂ ਬਣਾਈਆਂ ਹਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News