''ਸਲੋ ਇਨਿੰਗ'' ਕਾਰਨ ਪ੍ਰਸ਼ੰਸਕਾਂ ਨੇ ਟਵਿੱਟਰ ''ਤੇ ਧੋਨੀ ਨੂੰ ਲਿਆ ਲੰਮੇ ਹੱਥੀ

Sunday, Jan 13, 2019 - 01:26 PM (IST)

''ਸਲੋ ਇਨਿੰਗ'' ਕਾਰਨ ਪ੍ਰਸ਼ੰਸਕਾਂ ਨੇ ਟਵਿੱਟਰ ''ਤੇ ਧੋਨੀ ਨੂੰ ਲਿਆ ਲੰਮੇ ਹੱਥੀ

ਸਿਡਨੀ : ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਸ਼ਨੀਵਾਰ ਨੂੰ ਸਿਡਨੀ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ 34 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਦੀ ਇਸ ਹਾਰ ਦੇ ਪਿੱਛੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ਵਿਚ ਧੋਨੀ ਨੇ 96 ਗੇਂਦਾਂ 'ਤੇ 53.12 ਦੀ ਸਟ੍ਰਾਈਕ ਰੇਟ ਨਾਲ 51 ਦੌੜਾਂ ਦੀ ਹੋਲੀ ਰਫਤਾਰ ਦੀ ਪਾਰੀ ਖੇਡੀ। ਇਸ ਪਾਰੀ ਵਿਚ ਧੋਨੀ ਨੇ ਸਿਰਫ 3 ਚੌਕੇ ਅਤੇ 1 ਛੱਕਾ ਲਾਇਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਾਬਕਾ ਕਪਤਾਨ ਨੂੰ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ।

ਕੁਝ ਪ੍ਰਸ਼ੰਸਕਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ 2014 ਵਿਚ ਧੋਨੀ ਨੂੰ ਟੈਸਟ ਨਹੀਂ ਵਨ ਡੇ ਤੋਂ ਸੰਨਿਆਸ ਲੈਣਾ ਚਾਹੀਦਾ ਸੀ। ਧੋਨੀ ਦੀ ਹੋਲੀ ਪਾਰੀ 'ਤੇ ਹੋਰ ਵੀ ਕਈ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਤੰਜ ਕਸੇ। ਦੱਸ ਦਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਵਲ ਅਤੇ ਨਿਰਧਾਰਤ 50 ਓਵਰ ਵਿਚ 5 ਵਿਕਟ ਗੁਆ ਕੇ 288 ਦੌੜਾਂ ਬਣਾਈਆਂ। ਜਵਾਬ ਵਿਚ ਟੀਮ ਇੰਡੀਆ ਨੇ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 254 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਦੇ ਸੈਂਕੜੇ 'ਤੇ ਪਾਣੀ ਫੇਰ ਦਿੱਤਾ। ਇਸ ਜਿੱਤ ਨਾਲ ਹੀ ਆਸਟਰੇਲੀਆ ਨੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨ ਡੇ 15 ਜਨਵਰੀ ਨੂੰ ਐਡੀਲੇਡ ਵਿਚ ਖੇਡਿਆ ਜਾਵੇਗਾ। ਟੀਮ ਇੰਡੀਆ ਜੇਕਰ ਅਗਲਾ ਮੈਚ ਗੁਆਉਂਦੀ ਹੈ ਤਾਂ ਆਸਟਰੇਲੀਆ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾ ਲਵੇਗੀ।


Related News