ਜਨਮਅਸ਼ਟਮੀ ''ਤੇ ਧੋਨੀ ਦਾ ਦਿਖਿਆ ਕ੍ਰਿਸ਼ਨ ਅਵਤਾਰ, ਬਾਂਸੁਰੀ ਵਜਾਉਂਦੇ ਆਏ ਨਜ਼ਰ (ਵੀਡੀਓ)

Saturday, Aug 24, 2019 - 09:46 PM (IST)

ਜਨਮਅਸ਼ਟਮੀ ''ਤੇ ਧੋਨੀ ਦਾ ਦਿਖਿਆ ਕ੍ਰਿਸ਼ਨ ਅਵਤਾਰ, ਬਾਂਸੁਰੀ ਵਜਾਉਂਦੇ ਆਏ ਨਜ਼ਰ (ਵੀਡੀਓ)

ਨਵੀਂ ਦਿੱਲੀ— ਦੇਸ਼ਭਰ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮਅਸ਼ਟਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਵਿਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜਨਮ ਅਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਦੇ ਅਵਤਾਰ 'ਚ ਨਜ਼ਰ ਆਏ। ਜਨਮਅਸ਼ਟਮੀ ਦੇ ਤਿਉਹਾਰ 'ਤੇ ਧੋਨੀ ਬਾਂਸੁਰੀ ਵਜਾਉਂਦੇ ਹੋਏ ਨਜ਼ਰ ਆਏ।


ਧੋਨੀ ਦਾ ਬਾਂਸੁਰੀ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਫੈਂਸ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਧੋਨੀ ਦੇ ਬਾਂਸੁਰੀ ਫੜਨ ਦੇ ਸਟਾਈਲ ਤੇ ਉਸ ਤੋਂ ਨਿਕਲਦੇ ਰਾਗ ਨੂੰ ਸੁਣਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਵੀ ਬਾਂਸੁਰੀ ਵਜਾਈ ਹੋਈ ਹੈ।


author

Gurdeep Singh

Content Editor

Related News