ਵਿਦਿਆਰਥੀ ਦੇ ਸਿਰ ਚੜ੍ਹੀ ਧੋਨੀ ਦੀ ਦੀਵਾਨਗੀ, ਗਣਿਤ ਦੇ ਪੇਪਰ 'ਚ ਹਰ ਸਵਾਲ ਦੇ ਸਵਾਬ 'ਚ ਲਿਖਿਆ 'THALA'
Monday, Dec 11, 2023 - 09:46 PM (IST)
ਸਪੋਰਟਸ ਡੈਸਕ- ਭਾਰਤ ਨੂੰ ਵਨਡੇ ਅਤੇ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਅਤੇ ਆਈਪੀਐੱਲ 'ਚ ਚੇਨਈ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਮਹਾਨ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇਂ ਹੀ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਉਨ੍ਹਾਂ ਦਾ ਦੀਵਾਨਾਪਨ ਹਾਲੇ ਵੀ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਧੋਨੀ ਹੁਣ ਸਿਰਫ਼ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਹਨ।
ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਉਨ੍ਹਾਂ ਦੀ ਫੈਨ-ਫਾਲੋਇੰਗ ਘਟਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਦੀ ਦੀਵਾਨਗੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਦਿਆਰਥੀ ਨੇ ਆਪਣੇ ਗਣਿਤ ਦੇ ਪੇਪਰ 'ਚ ਸਾਰੇ ਸਵਾਲਾਂ ਦੇ ਜਵਾਬ 'ਚ 'ਥਲਾ' ਲਿਖ ਦਿੱਤਾ। 'ਥਲਾ' ਤਾਮਿਲ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਨੇਤਾ ਜਾਂ ਲੀਡਰ, ਤੇ ਧੋਨੀ ਇਸ ਨਾਂ ਨਾਲ ਕਾਫ਼ੀ ਮਸ਼ਹੂਰ ਵੀ ਹਨ। ਵਿਦਿਆਰਥੀ ਨੇ ਇਸ ਤਰੀਕੇ ਨਾਲ ਧੋਨੀ ਲਈ ਆਪਣਾ ਪਿਆਰ ਜ਼ਾਹਿਰ ਕੀਤਾ ਹੈ, ਪਰ ਉਸ ਨੂੰ ਇਹ ਤਰੀਕਾ ਮਹਿੰਗਾ ਪੈ ਗਿਆ ਤੇ ਉਸ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦਾ ਪਹਿਲਾ ਟੀ-20 ਮੁਕਾਬਲਾ ਮੀਂਹ ਕਾਰਨ ਹੋਇਆ ਰੱਦ
ਕ੍ਰਿਕਟ ਦੀ ਜਾਣਕਾਰੀ ਰੱਖਣ ਵਾਲੇ ਜਾਣਦੇ ਹਨ ਕਿ ਧੋਨੀ ਖੇਡ ਦਾ ਕਿੰਨਾ ਵੱਡਾ ਤੇ ਮਾਹਿਰ ਖਿਡਾਰੀ ਹੈ। ਆਈ.ਸੀ.ਸੀ. ਦੀਆਂ ਤਿੰਨੇ ਟ੍ਰਾਫੀਆਂ- ਟੀ-20 ਵਿਸ਼ਵ ਕੱਪ (2007), ਵਨਡੇ ਵਿਸ਼ਵ ਕੱਪ (2011) ਅਤੇ ਚੈਂਪੀਅਨਸ ਟ੍ਰਾਫੀ (2013) ਜਿੱਤਣ ਵਾਲਾ ਦੁਨੀਆ ਦਾ ਇਕਲੌਤਾ ਕਪਤਾਨ ਹੈ। ਇਸ ਤੋਂ ਇਲਾਵਾ ਉਸ ਨੇ ਆਈ.ਪੀ.ਐੱਲ. 'ਚ ਵੀ ਚੇਨਈ ਨੂੰ ਰਿਕਾਰਡ 5 ਵਾਰ ਚੈਂਪੀਅਨ ਬਣਾਇਆ ਹੈ। ਸਾਲ 2024 ਦਾ ਆਈਪੀਐੱਲ ਧੋਨੀ ਦੇ ਕਰੀਅਰ ਦਾ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ, ਜਿਸ ਕਾਰਨ ਉਹ ਆਪਣੇ ਕਰੀਅਰ ਦਾ ਅੰਤ ਜਿੱਤ ਨਾਲ ਕਰਨਾ ਚਾਹੁਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8