ਦੱ. ਅਫਰੀਕਾ ਵਿਰੁੱਧ ਟੀ-20 ਸੀਰੀਜ਼ ’ਚ ਧੋਨੀ ਬਾਹਰ, ਹਾਰਦਿਕ ਪੰਡਯਾ ਦੀ ਹੋਈ ਵਾਪਸੀ
Thursday, Aug 29, 2019 - 10:15 PM (IST)

ਨਵੀਂ ਦਿੱਲੀ — ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦੱਖਣੀ ਅਫਰੀਕਾ ਵਿਰੁੱਧ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ ਹੈ, ਜਦਕਿ ਫਿੱਟ ਹੋ ਚੁੱਕੇ ਹਾਰਦਿਕ ਪੰਡਯਾ ਦੀ ਵਾਪਸੀ 15 ਮੈਂਬਰੀ ਟੀਮ ’ਚ ਇਕਲੌਤਾ ਬਦਲਾਅ ਕੀਤਾ ਗਿਆ ਹੈ। ਖੇਡ ਤੋਂ 2 ਮਹੀਨੇ ਦੀ ਬ੍ਰੇਕ ਲੈਣ ਵਾਲਾ ਧੋਨੀ ਫੌਜ ਦੇ ਨਾਲ 15 ਦਿਨ ਬਤੀਤ ਕਰਨ ਤੋਂ ਬਾਅਦ ਫਿਲਹਾਲ ਅਮਰੀਕਾ ’ਚ ਛੁੱਟੀਆਂ ਮਨ੍ਹਾ ਰਿਹਾ ਹੈ। ਇਹ ਪਤਾ ਨਹੀਂ ਚੱਲਿਆ ਕਿ ਚੋਣਕਾਰਾਂ ਨੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ’ਚ ਜਗ੍ਹਾ ਨੂੰ ਲੈ ਕੇ ਧੋਨੀ ਨਾਲ ਗੱਲ ਕੀਤੀ ਹੈ ਜਾਂ ਨਹੀਂ। ਹਾਰਦਿਕ ਪੰਡਯਾ ਨੂੰ ਮਾਮੂਲੀ ਸੱਟਾਂ ਤੋਂ ਉੱਭਰਨ ਲਈ ਆਰਾਮ ਦਿੱਤਾ ਗਿਆ ਸੀ ਤੇ ਹੁਣ ਉਸਦੀ ਟੀਮ ’ਚ ਵਾਪਸੀ ਹੋਈ ਹੈ। ਅਮਰੀਕਾ ਤੇ ਕੈਰੇਬੀਆ ’ਚ ਵੈਸਟਇੰਡੀਜ਼ ਵਿਰੁੱਧ 3-0 ਨਾਲ ਜਿੱਤ ਦਰਜ ਕਰਨ ਵਾਲੀ ਟੀਮ ’ਚ ਸਿਰਫ ਇਕ ਇਹ ਹੀ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇਸ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ।
ਭਾਰਤੀ ਟੀ-20 ਟੀਮ ਇਸ ਪ੍ਰਕਾਰ ਹੈ—
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਆਇਰ, ਮਨੀਸ਼ ਪਾਂਡੇ, ਰਿਸ਼ੰਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕਰੁਣਾਲ ਪੰਡਯਾ,ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਖਲੀਲ ਅਹਿਮਦ, ਦੀਪਕ ਚਾਹਰ ਤੇ ਨਵਦੀਪ ਸੈਣੀ।