ਧੋਨੀ ਨੇ ਹਮੇਸ਼ਾ ਭਾਰਤੀ ਕ੍ਰਿਕਟ ਦੇ ਹਿੱਤ ਨੂੰ ਦਿਮਾਗ ''ਚ ਰੱਖਿਆ : ਕੋਹਲੀ

09/15/2019 12:07:49 PM

ਸਪੋਰਟਸ ਡੈਸਕ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੇ ਹਮੇਸ਼ਾ ਭਾਰਤੀ ਕ੍ਰਿਕਟ ਦੇ ਹਿੱਤ ਨੂੰ ਦਿਮਾਗ ਵਿਚ ਰੱਖਿਆ ਹੈ ਤੇ ਜਿਥੋਂ ਤਕ ਉਸ ਦੇ ਕੌਮਾਂਤਰੀ ਭਵਿੱਖ ਦਾ ਸਬੰਧ ਹੈ ਤਾਂ ਟੀਮ ਮੈਨੇਜਮੈਂਟ ਤੇ ਉਸ ਦੇ ਵਿਚਾਰ ਦਾ ਸਨਮਾਨ ਹੀ ਹੈ। ਕੋਹਲੀ ਨੇ ਕਿਹਾ, ''ਉਸ ਦੇ (ਧੋਨੀ) ਬਾਰੇ ਇਕ ਬਿਹਤਰੀਨ ਚੀਜ਼ ਇਹ ਹੈ ਕਿ ਉਹ ਹਮੇਸ਼ਾ ਭਾਰਤੀ ਕ੍ਰਿਕਟ ਬਾਰੇ ਸੋਚਦਾ ਹੈ ਤੇ ਅਸੀਂ (ਟੀਮ ਮੈਨੇਜਮੈਂਟ) ਵੀ ਜੋ ਸੋਚਦੇ ਹਾਂ, ਉਸ ਦਾ ਵੀ ਵਿਚਾਰ ਇਹੀ ਰਹਿੰਦਾ ਹੈ।

PunjabKesari

ਕੋਹਲੀ ਨੇ ਪੱਤਰਕਾਰਾਂ ਨੂੰ ਧੋਨੀ ਦੀ ਆਲੋਚਨਾ ਨੂੰ ਗਲਤ ਸਾਬਤ ਕਰਨ ਦੀ ਕਾਬਲੀਅਤ ਬਾਰੇ ਦੱਸਦੇ ਹੋਏ ਕਿਹਾ, ''ਦੇਖੋ, ਤੁਹਾਨੂੰ ਇਹ ਗੱਲ ਪਸੰਦ ਹੋਵੇ ਜਾਂ ਨਾ ਹੋਵੇ, ਤਜਰਬਾ ਹਮੇਸ਼ਾ ਹੀ ਮਾਇਨੇ ਰੱਖਦਾ ਹੈ। ਮੇਰਾ ਮਤਲਬ ਹੈ ਕਿ ਅਜਿਹਾ ਕਈ ਵਾਰ ਹੋਇਆ ਹੈ ਕਿ ਲੋਕਾਂ ਨੇ ਖਿਡਾਰੀਆਂ ਤੋਂ ਉਮੀਦਾਂ ਬੰਦ ਕਰ ਦਿੱਤੀਆਂ ਤੇ ਇਨ੍ਹਾਂ ਖਿਡਾਰੀਆਂ ਨੇ ਲੋਕਾਂ ਨੂੰ ਗਲਤ ਸਾਬਤ ਕੀਤਾ ਹੈ ਤੇ ਉਸ ਨੇ (ਧੋਨੀ ਨੇ) ਵੀ ਆਪਣੇ ਕਰੀਅਰ ਵਿਚ ਕਈ ਵਾਰ ਅਜਿਹਾ ਕੀਤਾ ਹੈ। ਜਦੋਂ ਤਕ ਉਹ ਉਪਲੱਬਧ ਹੈ ਤੇ ਖੇਡਣਾ ਜਾਰੀ ਰੱਖਦਾ ਹੈ, ਉਹ ਸਾਡੇ ਲਈ ਕਾਫੀ ਅਹਿਮ ਹੋਵੇਗਾ।


Related News