ਵਿਸ਼ਵ ਕੱਪ ''ਚ ਧੋਨੀ ਦੀ ਭੂਮਿਕਾ ਭਾਰਤ ਲਈ ਕਾਫੀ ਅਹਿਮ ਹੋਵੇਗੀ : ਗਾਵਸਕਰ

05/02/2019 8:21:51 PM

ਨਵੀ ਮੁੰਬਈ- ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿਚ ਭਾਰਤ ਦੀ ਮੁਹਿੰਮ ਵਿਚ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ। ਉਸਨੇ ਇਹ ਵੀ ਕਿਹਾ ਕਿ ਇਹ ਉਸਦੀ ਖੇਡ ਦੀ ਸਮਝ ਤਕ ਹੀ ਸੀਮਤ ਨਹੀਂ ਹੈ। ਧੋਨੀ ਨੇ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ 'ਚ 11 ਮੈਚਾਂ 'ਚ 358 ਦੌੜਾਂ ਬਣਾਈਆਂ ਹਨ। ਗਾਵਸਕਰ ਦਾ ਮੰਨਣਾ ਹੈ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਧੋਨੀ ਵੱਡੇ ਸਕੋਰ ਬਣਾਉਣ 'ਚ ਅਹਿਮ ਭੂਮੀਕਾ ਨਿਭਾਵੇਗਾ। ਉਸ ਨੇ ਕਿਹਾ, ''ਸਾਡੇ ਕੋਲ ਟਾਪ-3 ਵਿਚ ਤਿੰਨ ਬਿਹਤਰੀਨ ਬੱਲੇਬਾਜ਼ ਹਨ। ਜੇਕਰ ਉਹ ਨਹੀਂ ਚੱਲ ਸਕੇ ਤਾਂ ਧੋਨੀ ਚੌਥੇ ਜਾਂ ਪੰਜਵੇਂ ਨੰਬਰ 'ਤੇ ਵੱਡਾ ਫਰਕ ਪੈਦਾ ਕਰੇਗਾ।''

ਗਾਵਸਕਰ ਨੇ ਕਿਹਾ ਕਿ ਅਸੀਂ ਧੋਨੀ ਦੀ ਵਿਕਟਕੀਪਿੰਗ ਸ਼ਾਨਦਾਰ ਦੇਖੀ ਪਰ ਵਿਕਟ ਦੇ ਠੀਕ ਪਿੱਛੇ ਤੋਂ ਉਹ ਸਪਿਨਰਾਂ ਤੇ ਦੂਸਰੇ ਗੇਂਦਬਾਜ਼ਾਂ ਨੂੰ ਬਣਾਉਦੇ ਹਨ ਕਿ ਕਿੱਥੇ ਗੇਂਦ ਸੁੱਟਣੀ ਹੈ ਤੇ ਉਸਦੇ ਅਨੁਸਾਰ ਕਿਸ ਤਰ੍ਹਾਂ ਫੀਲਡ ਲਗਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਡੀਪ 'ਚ ਜਾ ਲਾਂਗ ਆਨ ਲਾਂਗ ਆਫ ਤੋਂ ਇਹ ਨਹੀਂ ਦੇਖ ਸਕਦੇ ਕਿ ਬੈਕਵਰਡ ਦਾ ਫੀਲਡ ਥੋੜਾ ਸੱਜੇ ਜਾਂ ਖੱਬੇ ਹੋ ਗਿਆ ਹੈ ਜਾਂ ਸਕਵੇਅਰ ਲੈੱਗ ਦੇ ਫੀਲਡਰ ਦੀ ਜਗ੍ਹਾ ਬਦਲੀ ਹੈ। ਧੋਨੀ ਨਿਸ਼ਚਿਤ ਤੌਰ 'ਤੇ ਕੋਹਲੀ ਦੇ ਪੂਰੇ ਸਮਰਥਨ ਦੇ ਨਾਲ ਇਹ ਬਦਲਾਅ ਕਰਦੇ ਹਨ।


Gurdeep Singh

Content Editor

Related News