CSK vs RR : ਧੋਨੀ ਦਾ ਵੱਡਾ ਬਿਆਨ ਆਇਆ ਸਾਹਮਣੇ, ਹਾਰ ਦਾ ਦੱਸਿਆ ਕਾਰਨ
Wednesday, Sep 23, 2020 - 12:09 AM (IST)
ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਵਲੋਂ ਮਿਲੇ ਭਾਰੀ ਟੀਚੇ ਦਾ ਪਿੱਛਾ ਕਰਣ ਉਤਰੀ ਚੇਨਈ ਸੁਪਰ ਕਿੰਗਜ਼ ਦੀ ਟੀਮ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਰੀਜ਼ 'ਤੇ ਹੋਣ ਦੇ ਬਾਵਜੂਦ ਹਾਰ ਗਈ। ਰਾਜਸਥਾਨ ਨੇ 217 ਦੌੜਾਂ ਬਣਾਈਆਂ ਸਨ ਜਿਸਦਾ ਪਿੱਛਾ ਕਰਦੇ ਹੋਏ ਚੇਨਈ ਨੂੰ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ ਧੋਨੀ ਨੇ ਹਾਰ ਦੇ ਕਾਰਣਾਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ- ਬੋਰਡ 'ਤੇ ਜਦੋਂ 217 ਦੌੜਾਂ ਸਨ, ਤਾਂ ਸਾਨੂੰ ਇੱਕ ਬਹੁਤ ਚੰਗੀ ਸ਼ੁਰੂਆਤ ਦੀ ਜ਼ਰੂਰਤ ਸੀ ਜੋ ਕਿ ਨਹੀਂ ਹੋਈ।
ਧੋਨੀ ਬੋਲੇ- ਸਟੀਵ ਅਤੇ ਸੈਮਸਨ ਨੇ ਬਹੁਤ ਚੰਗੀ ਬੱਲੇਬਾਜ਼ੀ ਕੀਤੀ। ਆਪਣੇ ਗੇਂਦਬਾਜ਼ਾਂ ਨੂੰ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਹੈ। ਇੱਕ ਵਾਰ ਜਦੋਂ ਤੁਸੀਂ ਪਹਿਲੀ ਪਾਰੀ ਦੇਖ ਲੈਂਦੇ ਹੋ, ਤਾਂ ਤੁਸੀ ਜਾਣਦੇ ਹੋ ਕਿ ਗੇਂਦਬਾਜ਼ੀ ਕਰਨ ਦੀ ਲੰਬਾਈ ਕਿੰਨੀ ਹੈ। ਉਨ੍ਹਾਂ ਦੇ ਸਪਿਨਰਾਂ ਨੇ ਬੱਲੇਬਾਜ਼ ਤੋਂ ਵੱਖ ਗੇਂਦਬਾਜ਼ੀ ਕਰਵਾਈ। ਸਾਡੇ ਸਪਿਨਰਾਂ ਨੇ ਵੀ ਪੂਰੀ ਗੇਂਦਬਾਜ਼ੀ ਕਰਨ 'ਚ ਗਲਤੀ ਕੀਤੀ। ਜੇਕਰ ਅਸੀਂ ਉਨ੍ਹਾਂ ਨੂੰ 200 ਤੱਕ ਸੀਮਤ ਕਰ ਦਿੱਤਾ ਹੁੰਦਾ, ਤਾਂ ਇਹ ਇੱਕ ਵਧੀਆ ਖੇਡ ਹੁੰਦਾ।
ਧੋਨੀ ਬੋਲੇ- ਮੈਂ ਲੰਬੇ ਸਮੇਂ ਤੱਕ ਬੱਲੇਬਾਜ਼ੀ ਨਹੀਂ ਕੀਤੀ ਹੈ। 14-ਦਿਨਾਂ ਦੀ ਕੁਆਰੰਟੀਨ ਮਦਦ ਨਹੀਂ ਕਰਦਾ ਹੈ। ਮੈਂ ਨਾਲ ਹੀ ਵੱਖ-ਵੱਖ ਚੀਜਾਂ ਨੂੰ ਆਜ਼ਮਾਉਣਾ ਚਾਹੁੰਦਾ ਸੀ। ਇਸ ਲਈ ਸੈਮ ਨੂੰ ਮੌਕਾ ਦੇ ਰਿਹਾ ਸੀ। ਇੱਥੇ ਵੱਖ-ਵੱਖ ਚੀਜ਼ਾਂ ਨੂੰ ਅਜ਼ਮਾਉਣ ਦਾ ਮੌਕੇ ਮਿਲਿਆ। ਜੇਕਰ ਇਹ ਕੰਮ ਨਹੀਂ ਕਰਦਾ ਤਾਂ ਤੁਸੀਂ ਹਮੇਸ਼ਾ ਆਪਣੀ ਤਾਕਤ 'ਤੇ ਭਰੋਸਾ ਕਰਦੇ ਹੋ। ਉਥੇ ਹੀ, ਫਾਫ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।