ਆਸਟਰੇਲੀਆ ਖਿਲਾਫ ਧਵਨ ਦਾ ਤੂਫਾਨੀ ਪ੍ਰਦਰਸ਼ਨ ਜਾਰੀ, ਬਣਾਇਆ ਇਹ ਵੱਡਾ ਰਿਕਾਰਡ

01/17/2020 5:40:12 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਸਟਰੇਲੀਆ ਖਿਲਾਫ ਆਪਣੀ ਸ਼ਾਨਦਾਰ ਫ਼ਾਰਮ ਜਾਰੀ ਰੱਖਦਾ ਹੋਇਆ ਲਗਾਤਾਰ ਦੂਜੇ ਵਨ ਡੇ 'ਚ ਅਰਧ ਸੈਂਕੜਾ ਲਗਾਇਆ। ਧਵਨ ਦੀ ਪਿਛਲੇ ਕੁਝ ਵਨ ਡੇ ਤੋਂ ਆਸਟਰੇਲੀਆ ਖਿਲਾਫ ਸ਼ਾਨਦਾਰ ਫਾਰਮ ਚੱਲ ਰਹੀ ਹੈ। ਪਿਛਲੇ ਇਕ ਸਾਲ ਦੇ ਜੇਕਰ ਅੰਕੜੇ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਧਵਨ ਨੇ ਆਸਟਰੇਲੀਆ ਦੇ ਖਿਲਾਫ ਪਿੱਛਲੀਆਂ ਪੰਜ ਪਾਰੀਆਂ 'ਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਾਏ ਹਨ। ਧਵਨ ਨੇ ਰਾਜਕੋਟ ਵਨ ਡੇ 'ਚ ਵੀ 96 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਮਜਬੂਤ ਸ਼ੁਰੂਆਤ ਦਿੱਤੀ। ਇਸ ਦੇ ਨਾਲ ਧਵਨ ਵਨ ਡੇ ਕ੍ਰਿਕਟ 'ਚ 700 ਤੋਂ ਜ਼ਿਆਦਾ ਚੌਕੇ ਲਗਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ। ਆਓ ਵੇਖਦੇ ਹਾਂ ਧਵਨ ਦੁਆਰਾ ਬਣਾਏ ਗਏ ਰਿਕਾਰਡ -PunjabKesari
ਸ਼ਿਖਰ ਧਵਨ ਆਸਟਰੇਲਿਆ ਖਿਲਾਫ (ਪਿਛਲੀਆਂ 5 ਪਾਰੀਆਂ) 
143 ਮੋਹਾਲੀ (10 ਮਾਰਚ 2019)
12 ਅਰੁਣ ਜੇਟਲੀ ਸਟੇਡੀਅਮ (13 ਮਾਰਚ 2019)
117 ਕਿੰਗਸਟਨ ਓਵਲ (9 ਜੂਨ 2019) 
73 ਵਾਨਖੇੜੇ ਸਟੇਡੀਅਮ ਮੁੰਬਈ (14 ਜਨਵਰੀ) 
96 ਰਾਜਕੋਟ ਸਟੇਡੀਅਮ (17 ਜਨਵਰੀ) 

ਧਵਨ ਆਸਟਰੇਲੀਆ ਖਿਲਾਫ ਕੁਲ 4 ਸੈਂਕੜੇ ਤਾਂ 6 ਅਰਧ ਸੈਂਕੜੇ ਲਾ ਚੁੱਕਾ ਹੈ। 

ਆਸਟਰੇਲੀਆ ਖਿਲਾਫ ਵਨ ਡੇ 'ਚ ਸਭ ਤੋਂ ਵੱਧ ਔਸਤ 
66.00 - ਰੋਹਿਤ ਸ਼ਰਮਾ
59.76 - ਵਿਰਾਟ ਕੋਹਲੀ
52.03 - ਸਚਿਨ ਤੇਂਦੁਲਕਰ
46.30 - ਐੱਮ. ਐੱਸ ਧੋਨੀ
43.71 - ਸ਼ਿਖਰ ਧਵਨ
41.75 - ਵੇਂਗਸਰਕਰ

PunjabKesari
ਬਤੌਰ ਭਾਰਤੀ ਵਨ ਡੇ 'ਚ ਸਭ ਤੋਂ ਵੱਧ ਸੈਂਕੜੇ
49 ਸਚਿਨ ਤੇਂਦੁਲਕਰ
43 ਵਿਰਾਟ ਕੋਹਲੀ
28 ਰੋਹਿਤ ਸ਼ਰਮਾ
22 ਸੌਰਵ ਗਾਂਗੁਲੀ 
17 ਸ਼ਿਖਰ ਧਵਨ

700+ ਚੌਕੇ ਵੀ ਕੀਤੇ ਪੂਰੇ
ਧਵਨ ਨੇ ਇਸ ਦੇ ਨਾਲ ਵਨ-ਡੇ ਕ੍ਰਿਕਟ 'ਚ 700 ਤੋਂ ਜ਼ਿਆਦਾ ਚੌਕੇ ਲਾਉਣ ਦਾ ਰਿਕਾਰਡ ਵੀ ਆਪਣੇ ਨਾਂ 'ਤੇ ਦਰਜ ਕਰਵਾ ਲਿਆ। ਹੁਣ ਉਹ ਵਨ ਡੇ 'ਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦੇ ਮਾਮਲੇ 'ਚ 9ਵਾਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਲਿਸਟ 'ਚ ਹੁਣੇ ਵੀ 2016 ਚੌਕੀਆਂ ਦੇ ਨਾਲ ਸਚਿਨ ਤੇਂਦੁਲਕਰ ਪਹਿਲਾਂ ਨੰਬਰ 'ਤੇ ਬਣੇ ਹੋਏ ਹਨ। ਉਥੇ ਹੀ ਵਰਿੰਦਰ ਸਹਿਵਾਗ 1132 ਤਾਂ ਸੌਰਵ ਗਾਂਗੁਲੀ 1122 ਚੌਕਿਆਂ ਦੇ ਨਾਲ ਕਰਮਸ਼ : ਦੂਜੇ ਅਤੇ ਤੀਜੇ ਸਥਾਨ 'ਤੇ ਬਣੇ ਹੋਏ ਹੈ।


Related News