ਧਵਨ ਤੇ ਸ਼੍ਰੇਅਸ ਅਈਅਰ ਕੋਵਿਡ ਤੋਂ ਉੱਭਰੇ, ਜਾਣੋ ਕਦੋਂ ਹੋਵੇਗੀ ਟੀਮ ''ਚ ਵਾਪਸੀ

02/09/2022 11:42:11 AM

ਸਪੋਰਟਸ ਡੈਸਕ- ਹਾਲ ਹੀ 'ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਸੀ ਜਿਸ 'ਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਸ਼੍ਰੇਅਸ ਅਈਅਰ ਦਾ ਨਾਂ ਵੀ ਸ਼ਾਮਲ ਸੀ। ਹੁਣ ਦੋਵੇਂ ਬੱਲੇਬਾਜ਼ ਇਸ ਤੋਂ ਉੱਭਰ ਚੁੱਕੇ ਹਨ। ਸ਼ਿਖਰ ਧਵਨ ਤੇ ਸ਼੍ਰੇਅਸ ਅਈਅਰ ਦੇ ਕੋਵਿਡ ਟੈਸਟ ਕਰਾਏ ਗਏ ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋਵੇਂ ਹੀ ਖਿਡਾਰੀ ਵਨ-ਡੇ ਸੀਰੀਜ਼ ਦੇ ਆਖ਼ਰੀ ਮੈਚ 'ਚ ਖੇਡਦੇ ਹੋਏ ਦਿਖ ਸਕਦੇ ਹਨ।

ਇਹ ਵੀ ਪੜ੍ਹੋ : ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ

ਵੈਸਟਇੰਡੀਜ਼ ਦੇ ਖ਼ਿਲਾਫ਼ ਵਨ-ਡੇ ਸੀਰੀਜ਼ ਤੋਂ ਪਹਿਲਾਂ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੀ ਮੈਡੀਕਲ ਟੀਮ ਨੇ ਭਾਰਤੀ ਖਿਡਾਰੀਆਂ ਦਾ ਕੋਵਿਡ-19 ਟੈਸਟ ਕਰਾਇਆ ਸੀ ਜਿਸ 'ਚ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਤੂਰਾਜ ਗਾਇਕਵਾੜ ਤੇ ਨਵਦੀਪ ਸੈਣੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਇਕਾਂਤਵਾਸ 'ਚ ਜਾਣਾ ਪਿਆ।

ਇਹ ਵੀ ਪੜ੍ਹੋ : ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 : ਵਿਦਿਤ ਦੀ ਸ਼ਾਨਦਾਰ ਵਾਪਸੀ, ਰੂਸ ਦੇ ਡੁਬੋਵ ਨੂੰ ਹਰਾਇਆ

ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਵਨ-ਡੇ ਮੈਚ 'ਚ ਭਾਰਤੀ ਟੀਮ ਨੇ ਸੌਖਿਆਂ ਹੀ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਵੈਸਟਇੰਡੀਜ਼ ਨੂੰ 176 ਦੌੜਾਂ 'ਤੇ ਹੀ ਆਲਆਊਟ ਕਰ ਦਿੱਤਾ। ਭਾਰਤ ਲਈ ਸਪਿਨਰ ਚਾਹਲ ਨੇ 4 ਤੇ ਵਾਸ਼ਿੰਗਟਨ ਸੁੰਦਰ ਨੇ 3 ਵਿਕਟਾਂ ਲਈਆਂ। ਕਪਤਾਨ ਰੋਹਿਤ ਸ਼ਰਮਾ ਦੀ 60 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਵਲੋਂ ਦਿੱਤੇ ਟੀਚੇ ਨੂੰ 28 ਓਵਰ 'ਚ ਹੀ ਹਾਸਲ ਕਰ ਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News