ਮੋਢੇ ਦੀ ਸੱਟ ਕਾਰਨ ਧਵਨ ਦਾ ਨਿਊਜ਼ੀਲੈਂਡ ਦੌਰਾ ਸ਼ੱਕੀ
Sunday, Jan 19, 2020 - 09:26 PM (IST)

ਬੈਂਗਲੁਰੂ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਜਿੱਥੇ ਆਸਟਰੇਲੀਆ ਵਿਰੁੱਧ ਖੇਡੇ ਜਾ ਰਹੇ ਤੀਜੇ ਫੈਸਲਾਕੁੰਨ ਮੁਕਾਬਲੇ 'ਚ ਫੀਲਡਿੰਗ ਕਰਦੇ ਦੌਰਾਨ ਮੋਢੇ 'ਤੇ ਸੱਟ ਲੱਗ ਗਈ। ਇਸ ਤੋਂ ਬਾਆਦ ਧਵਨ ਨੂੰ ਐਕਸ-ਰੇ ਦੇ ਲਈ ਭੇਜਿਆ ਗਿਆ। ਐਕਸ-ਰਾ ਕਰਵਾਉਣ ਤੋਂ ਬਾਅਦ ਉਸਦੇ ਖੱਬੇ ਹੱਥ 'ਤੇ ਸਿਲੰਗ (ਪੱਟੀ) ਲੱਗੀ ਦਿਖੀ, ਜਿਸ ਦੌਰਾਨ ਉਸਦੇ ਨਿਊਜ਼ੀਲੈਂਡ ਦੌਰੇ 'ਤੇ ਜਾਣਾ ਹੁਣ ਸ਼ੱਕੀ ਹੋ ਗਿਆ ਹੈ। ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਨੂੰ 24 ਜਨਵਰੀ ਨੂੰ ਆਕਲੈਂਡ 'ਚ ਪਹਿਲਾ ਟੀ-20 ਮੁਕਾਬਲਾ ਖੇਡਣਾ ਹੈ। ਇਸ ਦੌਰੇ ਦੇ ਲਈ ਟੀਮ ਸੋਮਵਾਰ ਨੂੰ ਰਵਾਨਾ ਹੋਵੇਗੀ।
ਆਸਟਰੇਲੀਆ ਪਾਰੀ ਦੇ ਪੰਜਵੇਂ ਓਵਰ 'ਚ ਧਵਨ ਕਵਰ ਖੇਡਰ 'ਚ ਫੀਲਡਿੰਗ ਕਰ ਰਹੇ ਸਨ ਤੇ ਉਸ ਨੇ ਆਰੋਨ ਫਿੰਚ ਦੇ ਸ਼ਾਟ ਨੂੰ ਰੋਕਣ ਦੇ ਲਈ ਛਲਾਂਗ ਲਗਾਈ, ਜਿਸ ਕਾਰਨ ਉਸਦੇ ਮੋਢੇ 'ਤੇ ਸੱਟ ਲੱਗ ਗਈ। ਉਸ ਦੇ ਬਾਹਰ ਜਾਣ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਮੈਦਾਨ 'ਤੇ ਫੀਲਡਿੰਗ ਕੀਤੀ।