ਧਵਨ, ਹਰਭਜਨ ਤੇ ਸਟੇਨ ਲੀਜੈਂਡਸ ਪ੍ਰੋ ਟੀ-20 ਲੀਗ ’ਚ ਹੋਣਗੇ ਖਿੱਚ ਦਾ ਕੇਂਦਰ
Tuesday, Nov 25, 2025 - 11:50 AM (IST)
ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਤੇ ਹਰਭਜਨ ਸਿੰਘ ਅਤੇ ਦੱਖਣੀ ਅਫਰੀਕਾ ਦੇ ਧਾਕੜ ਤੇਜ਼ ਗੇਂਦਬਾਜ਼ ਡੇਲ ਸਟੇਨ ਤੇ ਆਸਟ੍ਰੇਲੀਆ ਦਾ ਆਲਰਾਊਂਡਰ ਸ਼ੇਨ ਵਾਟਸਨ 26 ਜਨਵਰੀ ਤੋਂ 4 ਫਰਵਰੀ ਤੱਕ ਗੋਆ ਵਿਚ ਹੋਣ ਵਾਲੀ ਲੀਜੈਂਡਸ ਪ੍ਰੋ ਟੀ-20 ਲੀਗ ਵਿਚ ਖਿੱਚ ਦਾ ਕੇਂਦਰ ਹੋਣਗੇ।
ਆਯੋਜਕਾਂ ਨੇ ਇਕ ਬਿਆਨ ਵਿਚ ਦੱਸਿਆ ਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੂੰ ਲੀਗ ਦਾ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। ਇਸ ਲੀਗ ਵਿਚ ਛੇ ਫ੍ਰੈਂਚਾਈਜ਼ੀ ਆਧਾਰਿਤ ਟੀਮਾਂ ਤੇ 90 ਧਾਕੜ ਖਿਡਾਰੀ ਹਿੱਸਾ ਲੈਣਗੇ। ਪ੍ਰਤੀਯੋਗਿਤਾ ਦੇ ਮੁਕਾਬਲਿਆਂ ਦਾ ਆਯੋਜਨ 1919 ਸਪੋਰਟਸ ਕ੍ਰਿਕਟ ਸਟੇਡੀਅਮ ਵਿਚ ਕੀਤਾ ਜਾਵੇਗਾ।
