Dhanashree ਨਾਲ ਤਲਾਕ ਨੂੰ ਲੈ ਕੇ ਬਿਖਰੇ Yuzvendra! ਇਸ ਹਾਲਤ 'ਚ ਆਏ ਨਜ਼ਰ
Sunday, Jan 05, 2025 - 03:58 PM (IST)
ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਆਪਣੀ ਪਤਨੀ ਅਤੇ ਅਦਾਕਾਰਾ ਧਨਸ਼੍ਰੀ ਵਰਮਾ ਤੋਂ ਤਲਾਕ ਦੀਆਂ ਅਫਵਾਹਾਂ ਕਾਰਨ ਸੁਰਖੀਆਂ ਵਿੱਚ ਹਨ। ਦੋਹਾਂ ਨੇ ਸਾਲ 2020 'ਚ ਵਿਆਹ ਕੀਤਾ ਹੈ ਪਰ ਹਾਲ ਹੀ 'ਚ ਦੋਹਾਂ ਦੇ ਤਲਾਕ ਦੀਆਂ ਅਫਵਾਹਾਂ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਚਾਹਲ ਅਤੇ ਧਨਸ਼੍ਰੀ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਵੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਯੁਜਵੇਂਦਰ ਚਾਹਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਨਸ਼ੇ 'ਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-‘ਦੇਵਾ’ ਦੇ ਨਵੇਂ ਪੋਸਟਰ ’ਚ ਸ਼ਾਹਿਦ ਕਪੂਰ ਦਾ ਦਮਦਾਰ ਡਾਂਸ ਅਵਤਾਰ ਆਇਆ ਨਜ਼ਰ
ਨਸ਼ੇ 'ਚ ਦਿਸੇ ਟੱਲੀ
ਭਾਰਤ ਦੇ ਸਟਾਰ ਕ੍ਰਿਕਟਰ ਯੁਜਵੇਂਦਰ ਚਾਹਲ ਦਾ ਇੱਕ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ 'ਚ ਚਾਹਲ ਨਸ਼ੇ 'ਚ ਟੱਲੀ ਨਜ਼ਰ ਆ ਰਹੇ ਹਨ। ਉਸ ਨੂੰ ਸਹਾਰਾ ਦੇ ਕੇ ਉਸ ਦੀ ਕਾਰ ਤੱਕ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਉਹ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਜਾ ਰਿਹਾ ਹੈ ਕਿ ਚਾਹਲ ਨੂੰ ਆਪਣੀ ਪਤਨੀ ਤੋਂ ਵਿਛੋੜੇ ਦਾ ਦੁੱਖ ਮਹਿਸੂਸ ਹੋਇਆ ਹੈ, ਇਸ ਲਈ ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ ਹੈ। ਹੁਣ ਇਹ ਵੀਡੀਓ ਸ਼ਨੀਵਾਰ ਨੂੰ ਹੀ ਕਈ ਥਾਵਾਂ 'ਤੇ ਅਪਲੋਡ ਕੀਤਾ ਗਿਆ ਹੈ ਪਰ ਇਹ ਵੀਡੀਓ ਕਿੰਨੀ ਤਾਜ਼ਾ ਹੈ, ਇਸ ਦੀ ਫਿਲਹਾਲ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ-ਗਾਇਕ B Praak ਨੇ ਗਾਇਆ ਜੈ ਰੰਧਾਵਾ ਦੀ ਫ਼ਿਲਮ 'ਬਦਨਾਮ' 'ਚ ਪਹਿਲਾਂ ਗੀਤ
ਪਤਨੀ ਤੋਂ ਵੱਖ ਹੋਣ ਦਾ ਲੱਗਿਆ ਸਦਮਾ
ਹਾਲਾਂਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਚਾਹਲ ਦੇ ਚਿਹਰੇ 'ਤੇ ਦਿਖਾਈ ਦੇਣ ਵਾਲੀ ਉਦਾਸੀ ਨੂੰ ਦੇਖ ਰਿਹਾ ਹੈ ਅਤੇ ਇਹ ਮੰਨ ਰਿਹਾ ਹੈ ਕਿ ਉਹ ਧਨਸ਼੍ਰੀ ਤੋਂ ਵੱਖ ਹੋਣ ਦਾ ਬਹੁਤ ਦੁਖੀ ਹੈ ਅਤੇ ਇਸ ਦੁੱਖ ਨੂੰ ਦੂਰ ਕਰਨ ਲਈ ਉਹ ਸ਼ਰਾਬ ਦਾ ਸਹਾਰਾ ਲੈ ਰਿਹਾ ਹੈ। ਚਾਹਲ ਆਪਣੀ ਪਤਨੀ ਤੋਂ ਵਿਛੋੜੇ ਨਾਲ ਬਹੁਤ ਦੁਖੀ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8