ਕਬੱਡੀ ਜਗਤ ਦੇ ਸਾਬਕਾ ਧਾਕੜ ਖਿਡਾਰੀ ਤੇ ਕੋਚ ਦੇਵੀ ਦਿਆਲ ਸ਼ਰਮਾ ਦਾ ਕੱਲ ਹੋਵੇਗਾ ਅੰਤਿਮ ਸਸਕਾਰ
Wednesday, Jan 17, 2024 - 05:51 PM (IST)
ਸਮਰਾਲਾ (ਗਰਗ, ਬੰਗੜ)- ਪੰਜਾਬ ਦੀ ਮਾਂ-ਖੇਡ ਕਬੱਡੀ ਦੀ ਲਗਾਤਾਰ 40 ਸਾਲ ਸੇਵਾ ਕਰਨ ਵਾਲੇ ਅੰਤਰਰਾਸ਼ਟਰੀ ਖਿਡਾਰੀ ਰਹੇ ਅਤੇ ਕੋਚ ਦੇਵੀ ਦਿਆਲ ਸ਼ਰਮਾ ਦੇ ਦਿਹਾਂਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਜੱਦੀ ਪਿੰਡ ਕੁੱਬੇ ਸਮਰਾਲਾ ਵਿਖੇ ਕੱਲ ਉਨ੍ਹਾਂ ਨੂੰ ਸੈਂਕੜੇ ਹੀ ਖਿਡਾਰੀਆਂ, ਪ੍ਰਮੁੱਖ ਸ਼ਖਸੀਅਤਾਂ ਅਤੇ ਇਲਾਕੇ ਭਰ ਦੇ ਲੋਕਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Ram Mandir Ayodhya : ਵਿਰਾਟ ਕੋਹਲੀ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੀ ਮ੍ਰਿਤਕ ਦੇਹ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵਰਿਆਮ ਸਟੇਡੀਅਮ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਬੇਟੀ ਅਨੂ ਸ਼ਰਮਾ ਜੋਕਿ, ਕੱਲ ਹੀ ਵਿਦੇਸ਼ ਤੋਂ ਪਰਤੀ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਕੱਲ ਭਾਰਤ ਆਉਣ ’ਤੇ ਹੀ ਉਨ੍ਹਾਂ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦੋਸਤ ਨੇ MS ਧੋਨੀ ਨੂੰ ਅਦਾਲਤ ਵਿੱਚ ਘਸੀਟਿਆ, ਕੀਤਾ ਮਾਣਹਾਨੀ ਦਾ ਕੇਸ
ਅਚਾਨਕ ਸ਼ੂਗਰ ਵਧ ਜਾਣ ਕਾਰਨ 14 ਜਨਵਰੀ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦੇਵੀਂ ਦਿਆਲ ਸ਼ਰਮਾ ਅੰਤਿਮ ਸਮੇ ਤੱਕ ਕੱਬਡੀ ਨੂੰ ਪ੍ਰਫੁਲਤ ਕਰਨ ਲਈ ਜੁਟੇ ਰਹੇ। ਉਨ੍ਹਾਂ ਨੇ ਆਪਣੇ ਬੇਟੇ ਅਲੰਕਾਰ ਟੋਨੀ ਦੀ ਯਾਦ ਵਿੱਚ ਅਪਣੇ ਪਿੰਡ ਵਿੱਚ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਚੇਟਕ ਲਾਉਣ ਅਤੇ ਮੁਫਤ ਸਿਖਲਾਈ ਦੇਣ ਲਈ ਇੱਕ ਅਕਾਦਮੀ ਵੀ ਖੋਲੀ ਹੋਈ ਸੀ। ਪੰਜਾਬ ਦੀ ਮਾਂ ਖੇਡ ਕਬੱਡੀ ਕਬੱਡੀ ਖੇਡ ਦੇ ਭੀਸ਼ਮ ਪਿਤਾਮਾ ਵਜੋਂ ਸਤਿਕਾਰੇ ਜਾਦੇ ਸਨ। ਉਹ ਆਪਣੇ ਜੀਵਨ ਵਿੱਚ ਭਾਰਤ-ਪਕਿਸਤਾਨ ਦੇ ਕਬੱਡੀ ਮੈਚ ਦੌਰਾਨ ਵੀ ਕੋਚ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।