ਸੁਨੀਲ ਗਾਵਸਕਰ ਨੇ ਕੀਤੀ ਪਡੀਕੱਲ ਦੀ ਸ਼ਲਾਘਾ, ਕਿਹਾ- ਭਾਰਤ ਵੱਲੋਂ ਖੇਡਦਾ ਦਿਖਾਈ ਦੇ ਸਕਦੈ ਇਹ ਕ੍ਰਿਕਟਰ

Friday, Apr 23, 2021 - 06:01 PM (IST)

ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ (ਆਰ. ਆਰ.) ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 16ਵੇਂ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਦੌਰਾਨ ਆਰ. ਸੀ. ਬੀ. ਦੇ ਓਪਨਰ ਦੇਵਦੱਤ ਪਡੀਕੱਲ ਨੇ ਆਈ. ਪੀ.ਐੱਲ. ’ਚ ਪਹਿਲਾ ਸੈਂਕੜਾ ਲਾਉਂਦੇ ਹੋਏ ਅਜੇਤੂ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਦੇ ਬਾਅਦ ਸਾਬਕਾ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਪਡੀਕੱਲ ਨੂੰ ਛੇਤੀ ਹੀ ਟੀਮ ਇੰਡੀਆ ’ਚ ਜਗ੍ਹਾ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਜੋਸ ਬਟਲਰ ਨੇ ਵਿਖਾਈ ਖੇਡ ਭਾਵਨਾ, ਬੰਨੇ੍ਹ ਪਡੀਕੱਲ ਦੇ ਬੂਟ ਦੇ ਤਸਮੇ (ਵੀਡੀਓ)

PunjabKesariਗਾਵਸਕਰ ਨੇ ਇਕ ਸਪੋਰਟਸ ਚੈਨਲ ਨਾਲ ਗੱਲਬਾਤ ਦੇ ਦੌਰਾਨ ਕਿਹਾ, ਉਨ੍ਹਾਂ ਨੂੰ ਇਸ ਗੱਲ ਨਾਲ ਹੈਰਾਨੀ ਨਹੀਂ ਹੋਵੇਗੀ ਕਿ ਉਹ (ਪਡੀਕੱਲ) ਛੇਤੀ ਹੀ ਭਾਰਤ ਲਈ ਕਿਸੇ ਫ਼ਾਰਮੈਟ ’ਚ ਖੇਡਦੇ ਹੋਏ ਦਿਸਣਗੇ ਕਿਉਂਕਿ ਉਨ੍ਹਾਂ ਕੋਲ ਉਹ ਸਮਰਥਾ ਹੈ। ਆਈ. ਪੀ. ਐੱਲ. ਹੀ ਨਹੀਂ ਪਡੀਕੱਲ ਨੇ ਫ਼ਰਸਟ ਕਲਾਸ ਤੇ ਰਣਜੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਉਨ੍ਹਾਂ ਨੇ 50 ਓਵਰ ਦੇ ਕ੍ਰਿਕਟ ਸਮੇਤ ਘਰੇਲੂ ਟੀ-20 ਕ੍ਰਿਕਟ ’ਚ ਕਾਫ਼ੀ ਦੌੜਾਂ ਬਣਾਈਆਂ ਹਨ। 
ਇਹ ਵੀ ਪੜ੍ਹੋ : ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ

PunjabKesariਆਰ. ਸੀ. ਬੀ. ਤੇ ਰਾਜਸਥਾਨ ਦੇ ਮੈਚ ਦੀ ਗੱਲ ਕਰੀਏ ਤਾਂ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ ਹਨ ਜਿਸ ’ਚ ਸਭ ਤੋਂ ਜ਼ਿਆਦਾ ਦੌੜਾਂ (ਸ਼ਿਵਮ ਦੂਬੇ (46) ਨੇ ਬਣਾਈਆਂ। ਇਸ ਦੇ ਜਵਾਬ ’ਚ ਟੀਚੇ ਦਾ ਪਿੱਛਾ ਕਰਨ ਉਤਰੀ ਆਰ. ਸੀ. ਬੀ. ਨੇ ਬਿਨਾ ਵਿਕਟ ਗੁਆਏ ਪਡੀਕੱਲ ਦੇ ਸੈਂਕੜੇ ਤੇ ਕਪਤਾਨ ਵਿਰਾਟ ਕੋਹਲੀ ਦੇ ਅਜੇਤੂ 72 ਦੌੜਾਂ ਦੀ ਪਾਰੀ ਦੀ ਬਦੌਲਤ ਬਿਨਾ ਵਿਕਟ ਗੁਆਏ ਮੈਚ ਨੂੰ ਆਪਣੇ ਨਾਂ ਕਰ ਲਿਆ। ਇਸ ਮੈਚ ਤੋਂ ਆਰ. ਸੀ. ਬੀ. ਆਈ. ਪੀ. ਐੱਲ. 2021 ਦੇ ਚਾਰੇ ਮੈਚ ਜਿੱਤ ਕੇ ਪੁਆਇੰਟ ਟੇਬਲ ’ਚ 8 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਆ ਗਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News