ਘਰੇਲੂ ਕ੍ਰਿਕਟ ਦੀ ਆਪਣੀ ਫ਼ਾਰਮ ਨੂੰ IPL ’ਚ ਦੁਹਰਾਉਣਾ ਚਾਹੁੰਦੈ ਪਡੀਕੱਲ

04/12/2021 3:52:42 PM

ਚੇਨੱਈ— ਕੋਰੋਨਾ ਵਾਇਰਸ ਇਨਫ਼ੈਕਸ਼ਨ ਤੋਂ ਉਭਰਕੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕੱਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਘਰੇਲੂ ਕ੍ਰਿਕਟ ਦੀ ਆਪਣੀ ਸ਼ਾਨਦਾਰ ਫ਼ਾਰਮ ਨੂੰ ਇਸ ਲੀਗ ’ਚ ਦੁਹਰਾਉਣਾ ਚਾਹੁੰਦੇ ਹਨ। ਪਡੀਕੱਲ 22 ਮਾਰਚ ਨੂੰ ਕੋਰੋਨਾ ਨਾਲ ਇਨਫ਼ੈਕਟਿਡ ਪਾਏ ਗਏ ਸਨ ਤੇ ਇਕਾਂਤਵਾਸ ’ਚ ਰਹਿ ਰਹੇ ਸਨ। ਹੁਣ ਉਹ ਪੂਰੀ ਤਰ੍ਹਾਂ ਨਾਲ ਉਭਰ ਚੁੱਕੇ ਹਨ ਤੇ ਟੀਮ ਨਾਲ ਅਭਿਆਸ ਕਰ ਰਹੇ ਹਨ।
ਇਹ ਵੀ ਪੜ੍ਹੋ : IPL 2021 : ਭੱਜੀ ਨੂੰ ਸਿਰਫ਼ ਇਕ ਓਵਰ ਹੀ ਕਿਉਂ ਦਿੱਤਾ ਗਿਆ, ਇਓਨ ਮੋਰਗਨ ਨੇ ਦਿੱਤਾ ਜਵਾਬ

ਉਨ੍ਹਾਂ ਨੇ ਆਰ. ਸੀ. ਬੀ. ਦੇ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਕੋਰੋਨਾ ਇਕ ਝਟਕਾ ਸੀ। ਕਾਸ਼ ਇਹ ਨਾ ਹੁੰਦਾ ਪਰ ਕੁਝ ਚੀਜ਼ਾਂ ’ਤੇ ਆਪਣਾ ਕੰਟਰੋਲ ਨਹੀਂ ਹੁੰਦਾ। ਮੈਂ ਵਾਪਸੀ ’ਤੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਫ਼ਿਟ ਰੱਖਣ ਲਈ ਮਿਹਨਤ ਕਰ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਇਸ ਸਮੇਂ ਮੈਂ ਪੂਰੀ ਤਰ੍ਹਾਂ ਠੀਕ ਹਾਂ ਤੇ ਅਭਿਆਸ ਕਰ ਰਿਹਾ ਹਾਂ। ਆਈ. ਪੀ. ਐੱਲ. ’ਚ ਤੁਹਾਨੂੰ ਹਮੇਸ਼ਾ 100 ਫ਼ੀਸਦੀ ਤਿਆਰ ਰਹਿਣਾ ਹੁੰਦਾ ਹੈ। ਅਜਿਹਾ ਨਹੀਂ ਹੋਣ ’ਤੇ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ।


ਇਹ ਵੀ ਪੜ੍ਹੋ : ਰਾਜਸਥਾਨ ਦੇ ਸਾਹਮਣੇ ਹੋਵੇਗਾ ਪੰਜਾਬ, ਜਾਣੋ ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਫ਼ੈਕਟਰ

ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ’ਚ 20 ਸਾਲਾ ਇਸ ਬੱਲੇਬਾਜ਼ ਨੇ ਆਰ. ਸੀ. ਬੀ. ਲਈ ਸਭ ਤੋਂ ਵੱਧ 473 ਦੌੜਾਂ ਬਣਾਈਆਂ ਸਨ। ਆਪਣੇ ਪਹਿਲੇ ਹੀ ਸੈਸ਼ਨ ’ਚ ਉਨ੍ਹਾਂ ਨੇ 5 ਅਰਧ ਸੈਂਕੜੇ ਲਾਏ ਸਨ। ਜਦਕਿ ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਉਨ੍ਹਾਂ ਨੇ 6 ਮੈਚਾਂ ’ਚ 218 ਤੇ ਵਿਜੇ ਹਜ਼ਾਰੇ ਟਰਾਫ਼ੀ ’ਚ 7 ਮੈਚਾਂ ’ਚ ਉਨ੍ਹਾਂ ਨੇ 737 ਦੌੜਾਂ ਬਣਾਈਆਂ। ਪਡੀਕੱਲ ਨੇ ਕਿਹਾ, ‘‘ਪਿਛਲਾ ਆਈ. ਪੀ. ਐੱਲ. ਮੇਰੇ ਲਈ ਸ਼ਾਨਦਾਰ ਸੀ। ਇਹ ਬਿਹਤਰੀਨ ਤਜਰਬਾ ਸੀ। ਮੁਸ਼ਤਾਕ ਅਲੀ ਟਰਾਫ਼ੀ ’ਚ ਵੀ ਪ੍ਰਦਰਸ਼ਨ ਠੀਕ ਰਿਹਾ ਤੇ ਵਿਜੇ ਹਜ਼ਾਰੇ ਟਰਾਫ਼ੀ ਤੋਂ ਮੈਂ ਆਪਣੀ ਲੈਅ ਹਾਸਲ ਕੀਤੀ। ਹੁਣ ਆਈ. ਪੀ. ਐੱਲ. ਲਈ ਮੈਂ ਆਤਮਵਿਸ਼ਵਾਸ ਨਾਲ ਭਰਪੂਰ ਹਾਂ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News