ਪਾਬੰਦੀ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਲਹਿਰਾਇਆ ਰੂਸ ਦਾ ਝੰਡਾ

02/16/2018 8:48:23 AM

ਗੇਂਗਨਿਯੋਂਗ,  (ਬਿਊਰੋ)— ਪਯੋਂਗਚਾਂਗ 'ਚ ਵਿੰਟਰ ਓਲੰਪਿਕ 2018 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਯੋਂਗਚਾਂਗ ਓਲੰਪਿਕ 'ਚ ਕਈ ਵਿਦੇਸ਼ੀ ਖਿਡਾਰੀਆਂ ਨੇ ਕਈ ਮੱਲਾਂ ਵੀ ਮਾਰੀਆਂ ਹਨ ਪਰ ਪਯੋਂਗਚਾਂਗ ਓਲੰਪਿਕ ਵਿਚ ਰੂਸ 'ਤੇ ਪਾਬੰਦੀ ਦੇ ਕਾਰਨ ਰੂਸੀ ਖਿਡਾਰੀ ਭਾਵੇਂ ਓਲੰਪਿਕ ਝੰਡੇ ਹੇਠ ਖੇਡ ਰਹੇ ਹੋਣ ਪਰ ਪ੍ਰਸ਼ੰਸਕ ਮਾਣ ਦੇ ਨਾਲ ਰੂਸ ਦਾ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ। 
ਕਈ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪਾਬੰਦੀ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਨੁਮਾਇੰਦਗੀ ਲਈ ਹੋਰ ਉਤਸ਼ਾਹਿਤ ਕਰ ਦਿੱਤਾ ਹੈ। ਰੂਸੀ ਖਿਡਾਰੀ ਇਨ੍ਹਾਂ ਖੇਡਾਂ ਵਿਚ ਆਪਣੇ ਝੰਡੇ ਜਾਂ ਰਾਸ਼ਟਰੀ ਪ੍ਰਤੀਕਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨੇ ਉਨ੍ਹਾਂ ਨੂੰ ਦੇਸ਼ ਭਗਤ ਬਣਾ ਦਿੱਤਾ ਹੈ ਅਤੇ ਉਹ ਖਿਡਾਰੀਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਰੂਸੀ ਪ੍ਰਸ਼ੰਸਕ ਉਨ੍ਹਾਂ ਲਈ ਇੱਥੇ ਹਨ।


Related News