ਹਾਰ ਦੇ ਬਾਵਜੂਦ ਜੋਕੋਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ
Monday, May 20, 2019 - 09:45 PM (IST)

ਰੋਮ— ਇਟੈਲੀਅਨ ਓਪਨ ਦੇ ਫਾਈਨਲ ਮੁਕਾਬਲੇ 'ਚ ਸਪੇਨ ਦੇ ਰਾਫੇਲ ਨਡਾਲ ਵਿਰੁੱਧ ਹਾਰ ਦੇ ਬਾਵਜੂਦ ਸਰਬੀਆ ਦੇ ਨੋਵਾਕ ਜੋਕੋਵਿਚ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਸਥਾਨ 'ਤੇ ਕਬਜ਼ਾ ਹੈ ਤੇ ਹੋਰ ਖਿਡਾਰੀਆਂ ਦੇ ਮੁਕਾਬਲੇ ਉਹ ਬਹੁਤ ਅੱਗੇ ਹਨ। ਪਿਛਲੇ ਚੈਂਪੀਅਨ ਸਪੇਨ ਦੇ ਨਡਾਲ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੂੰ ਰੋਮਾਂਚਕ ਫਾਈਨਲ ਮੁਕਾਬਲੇ 'ਚ 6-0, 4-6, 6-1 ਨਾਲ ਹਰਾ ਕੇ ਕਰੀਅਰ 'ਚ ਨੌਵੀਂ ਬਾਰ ਇਟੈਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਨਡਾਲ ਦਾ ਇਹ ਰੋਮ 'ਚ ਰਿਕਾਰਡ ਨੌਵਾਂ ਖਿਤਾਬ ਹੈ ਜਦਕਿ ਓਵਰਆਲ ਉਸਦਾ 34ਵਾਂ ਮਾਸਟਰਸ ਖਿਤਾਬ ਹੈ।
ਜੋਕੋਵਿਚ ਹਾਰ ਦੇ ਬਾਵਜੂਦ 12255 ਅੰਕਾਂ ਦੇ ਨਾਲ ਨੰਬਰ ਇਕ ਦੇ ਸਥਾਨ 'ਤੇ ਹੈ। ਉਸਦੇ ਪਿੱਛੇ ਯਾਨੀ ਨੰਬਰ 2 'ਤੇ 7945 ਅੰਕਾਂ ਦੇ ਨਾਲ ਨਡਾਲ ਹੈ ਤੇ ਸਵਿਜ਼ਰਲੈਂਡ ਦੇ ਰੋਜਰ ਫੈਡਰਰ 5950 ਅੰਕ ਹਾਸਲ ਕਰਕੇ ਤੀਸਰੇ ਸਥਾਨ 'ਤੇ ਹੈ। ਜੋਕੋਵਿਚ ਤੇ ਨਡਾਲ ਦੇ ਵਿਚ 4310 ਅੰਕਾਂ ਦਾ ਵੱਡਾ ਫਾਸਲਾ ਹੈ। ਇਟੈਲੀਅਨ ਓਪਨ ਤੋਂ ਬਾਅਦ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ 6ਵੇਂ ਸਥਾਨ ਤੇ ਅਮਰੀਕਾ ਜਾਨ ਇਸਨਰ 10ਵੇਂ ਸਥਾਨ 'ਤੇ ਪਹੁੰਚ ਗਏ ਹਨ।