ਭਾਰਤੀ ਗੋਲਫਰ ਗਗਨਜੀਤ ਭੁੱਲਰ ਡੈਜ਼ਰਟ ਕਲਾਸਿਕ 'ਚ ਖੇਡਿਆ 73 ਦਾ ਕਾਰਡ
Friday, Jan 24, 2020 - 03:23 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਵੀਰਵਾਰ ਨੂੰ ਇੱਥੇ ਮੁਸ਼ਕਿਲ ਹਾਲਾਤਾਂ 'ਚ 2020 ਓਮੇਗਾ ਦੁਬਈ ਡੈਜ਼ਰਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਓਵਰ 73 ਦਾ ਕਾਰਡ ਖੇਡਿਆ। ਜਦ ਕਿ ਅਮਵਤਨੀ ਸ਼ੁਭੰਕਰ ਸ਼ਰਮਾ ਨੇ ਪੰਜ ਓਵਰ ਦਾ ਕਾਰਡ ਖੇਡਿਆ। ਭੁਲੱਰ ਸਾਂਝੇ ਤੌਰ ਨਾਲ 45ਵੇਂ ਜਦੋਂ ਕਿ ਸ਼ੁਭੰਕਰ 101ਵੇਂ ਸਥਾਨ 'ਤੇ ਬਣੇ ਹੋਏ ਹਨ। ਸ਼ੁਭੰਕਰ ਨੇ ਬੈਕ ਨਾਇਨ 'ਤੇ ਖਰਾਬ ਪ੍ਰਦਰਸ਼ਨ ਕੀਤਾ ਜਿਸ ਦੇ ਨਾਲ ਉਨ੍ਹਾਂ ਤੇ ਕੱਟ ਤੋਂ ਖੂੰਝਣ ਦਾ ਖ਼ਤਰਾ ਮੰਡਰਾ ਰਿਹਾ ਹੈ। ਕਟ ਦੇ ਦੋ ਓਵਰ ਤੱਕ ਪੁੱਜਣ ਦੀ ਸੰਭਾਵਨਾ ਹੈ ਅਤੇ ਹੁਣ ਤਕ ਸਿਰਫ 29 ਖਿਡਾਰੀ ਹੀ ਅੰਡਰ ਪਾਰ ਰਹੇ ਹਨ।