ਡੈੱਨਮਾਰਕ ਦੀ ਸਕੇਟਰ ਆਪਣੇ ਅਸਲੀ ਮਾਤਾ-ਪਿਤਾ ਨੂੰ ਲੱਭਣ ਭਾਰਤ ਆਵੇਗੀ

01/22/2018 2:22:14 AM

ਨਵੀਂ ਦਿੱਲੀ- ਮੁੰਬਈ ਵਿਚ ਜਨਮੀ ਡੈੱਨਮਾਰਕ ਦੀ ਸਕੇਟਰ ਐਨਿਸ ਦਾਸ ਇਸ ਸਾਲ ਵਿੰਟਰ ਓਲਪਿੰਕ ਵਿਚ ਹਿੱਸਾ ਲੈਣ ਤੋਂ ਬਾਅਦ ਆਪਣੇ ਅਸਲੀ ਮਾਤਾ-ਪਿਤਾ ਨੂੰ ਲੱਭਣ ਭਾਰਤ ਆਵੇਗੀ। ਵਿੰਟਰ ਓਲੰਪਿਕ ਲਈ ਨੀਦਰਲੈਂਡ ਵਿਚ ਹੋਈ 500 ਮੀਟਰ ਪ੍ਰਤੀਯੋਗਿਤਾ ਦੇ ਕੁਆਲੀਫਾਇਰ ਵਿਚ ਉਹ ਚੋਟੀ 'ਤੇ ਰਹੀ ਸੀ।
ਓਲੰਪਿਕ ਵਿਚ ਡੈੱਨਮਾਰਕ ਦੀ ਪ੍ਰਤੀਨਿਧਤਾ ਕਰਨ ਵਾਲੀ ਐਨਿਸ ਹੁਣ 32 ਸਾਲ ਦੀ ਹੈ ਤੇ ਡੈੱਨਮਾਰਕ ਦੀ ਜੋੜੀ ਨੇ ਜਦੋਂ ਐਨਿਸ ਤੇ ਉਸਦੀ ਜੁੜਵਾ ਭੈਣ ਨੂੰ ਗੋਦ ਲਿਆ ਸੀ ਤਦ ਦੋਵੇਂ 8 ਮਹੀਨਿਆਂ ਦੀਆਂ ਸਨ ਤੇ ਜਦੋਂ ਉਹ 5 ਸਾਲ ਦੀ ਹੋਈ ਤਦ ਉਸ ਨੂੰ ਮੁੰਬਈ ਨਾਲ ਉਸਦੇ ਪਿਛੋਕੜ ਬਾਰੇ ਪਤਾ ਲੱਗਾ।
ਐਨਿਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ 5 ਜਾਂ 6 ਸਾਲ ਦੀ ਉਮਰ ਵਿਚ ਮੇਰੇ ਮਾਤਾ-ਪਿਤਾ ਨੇ ਇਸ ਬਾਰੇ ਵਿਚ ਸਾਨੂੰ ਦੱਸਿਆ, ਇਹ ਬਹੁਤ ਹੀ ਸੁਭਾਵਿਕ ਸੀ। ਅਸੀਂ ਡੈੱਨਮਾਰਕ ਦੇ ਟੈਲੀਵਿਜ਼ਨ ਪ੍ਰੋਗਰਾਮ ਰਾਹੀਂ ਆਪਣੀ ਅਸਲੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਸਾਨੂੰ ਸਫਲਤਾ ਨਹੀਂ ਮਿਲੀ। ਇਸ ਓਲੰਪਿਕ ਸੈਸ਼ਨ ਤੋਂ ਬਾਅਦ ਅਸੀਂ ਭਾਰਤ ਤੇ ਜ਼ਾਹਿਰ  ਜਿਹੀ ਗੱਲ ਹੈ ਜਨਮ ਲੈਣ ਵਾਲੇ ਸ਼ਹਿਰ ਮੁੰਬਈ ਦੇ ਦੌਰੇ ਦੀ ਯੋਜਨਾ ਬਣਾ ਰਹੇ ਹਾਂ।''


Related News