ਡੈੱਫ ਓਲੰਪਿਕ ਖਿਡਾਰੀਆਂ ਨਜ਼ਰਅੰਦਾਜ਼ ਕੀਤੇ ਜਾਣ ''ਤੇ ਕੀਤਾ ਵਿਰੋਧ ਪ੍ਰਦਰਸ਼ਨ

08/02/2017 4:30:07 AM

ਨਵੀਂ ਦਿੱਲੀ— ਭਾਰਤ ਵਿਚ ਖੇਡਾਂ ਤੇ ਖਿਡਾਰੀਆਂ ਨੂੰ ਲੈ ਕੇ ਇਹ ਰੀਤ ਹੈ ਕਿ ਕਿਸੇ ਨੂੰ ਵਿਦੇਸ਼ੀ ਮੰਚ 'ਤੇ ਤਮਗਾ ਜਿੱਤਣ 'ਤੇ ਸਿਰ ਅੱਖਾਂ 'ਤੇ ਬਿਠਾ ਲਿਆ ਜਾਂਦਾ ਹੈ ਪਰ ਕੁਝ ਨੂੰ ਨਾ ਤਾਂ ਪਛਾਣ ਮਿਲਦੀ ਹੈ ਤੇ ਨਾ ਹੀ ਇਨਾਮ।
ਤੁਰਕੀ ਵਿਚ ਡੈੱਫ ਓਲੰਪਿਕ ਵਿਚ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਮੰਗਲਵਾਰ ਨੂੰ ਪਰਤੇ ਭਾਰਤੀ ਦਲ ਨੇ ਪ੍ਰਸ਼ਾਸਨ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਆਪਣਾ ਵਿਰੋਧ  ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਮੀਡੀਆ ਵਿਚ ਇਸ ਖਬਰ ਦੇ ਆਉਣ ਤੋਂ ਬਾਅਦ ਫਿਰ ਤੋਂ ਇਹ ਤਰਕ ਸਾਫ ਹੋ ਗਿਆ ਕਿ ਨਾ ਤਾਂ ਖੇਡ ਸੰਘਾਂ ਤੇ ਨਾ ਹੀ ਕੇਂਦਰੀ ਖੇਡ ਮੰਤਰਾਲਾ ਕੋਲ ਖਿਡਾਰੀਆਂ ਨੂੰ ਲੈ ਕੇ ਕੋਈ ਨੀਤੀ ਹੈ। 
ਭਾਰਤੀ ਖਿਡਾਰੀਆਂ ਨੇ ਤੁਰਕੀ ਵਿਚ ਖਤਮ ਹੋਈਆਂ ਡੈੱਫ ਓਲੰਪਿਕ ਖੇਡਾਂ ਵਿਚ ਇਕ ਸੋਨ ਸਮੇਤ 5 ਤਮਗੇ ਜਿੱਤੇ ਹਨ ਪਰ 46 ਮੈਂਬਰੀ ਖਿਡਾਰੀਆਂ ਤੇ ਸਪੋਰਟ ਸਟਾਫ ਦੇ ਭਾਰਤ ਦਲ ਦੇ ਸਵਾਗਤ ਲਈ ਨਾ ਤਾਂ ਇੱਥੇ ਕੋਈ ਖੇਡ ਸੰਘ ਦਾ ਅਧਿਕਾਰੀ ਤੇ ਨਾ ਹੀ ਕੋਈ ਪ੍ਰਤੀਨਿਧੀ ਮੌਜੂਦ ਸੀ। ਇਸਦੇ ਇਲਾਵਾ ਮੀਡੀਆ ਨੂੰ ਵੀ ਇਸਦੀ ਕੋਈ ਜਾਣਕਾਰੀ ਨਹੀਂ ਸੀ। 


Related News