ਫੀਫਾ ਵਿਸ਼ਵ ਕੱਪ ਫਾਈਨਲ ਦੇਖਣ ਦੇ ਲਈ 30 ਲੱਖ ਟਿਕਟਾਂ ਦੀ ਮੰਗ

Thursday, May 05, 2022 - 09:00 PM (IST)

ਫੀਫਾ ਵਿਸ਼ਵ ਕੱਪ ਫਾਈਨਲ ਦੇਖਣ ਦੇ ਲਈ 30 ਲੱਖ ਟਿਕਟਾਂ ਦੀ ਮੰਗ

ਲੁਸਾਨੇ- ਦੁਨੀਆ ਭਰ ਵਿਚ ਫੁੱਟਬਾਲ ਦਾ ਸੰਚਾਲਨ ਕਰਨ ਵਾਲੀ ਸੰਸਥਾ ਫੀਫਾ ਨੂੰ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਦੇ ਲਈ 30 ਲੱਖ ਟਿਕਟਾਂ ਦੀ ਮੰਗ ਮਿਲੀ ਹੈ ਅਤੇ ਗਰੁੱਪ ਪੜਾਅ ਵਿਚ ਵੱਡੀਆਂ ਟੀਮਾਂ ਦੇ ਵਿਚਾਲੇ ਹੋਣ ਵਾਲੇ ਕੁਧ ਮੁਕਾਬਲਿਆਂ ਦੇ ਲਈ ਵੀ ਟਿਕਟਾਂ ਦੀ ਜ਼ਿਆਦਾ ਮੰਗ ਕੀਤੀ ਗਈ ਹੈ। ਐਸੋਸੀਏਟਿਡ ਪ੍ਰੈੱਸ ਨੂੰ ਫੀਫਾ ਦੇ ਡਾਟਾ ਨਾਲ ਪਤਾ ਚੱਲਿਆ ਹੈ ਕਿ 26 ਨਵੰਬਰ ਨੂੰ 80,000 ਲੋਕਾਂ ਦੀ ਸਮਰੱਥਾ ਵਾਲੇ ਲੁਸੇਨ ਸਟੇਡੀਅਮ ਵਿਚ ਅਰਜਨਟੀਨਾ ਅਤੇ ਮੈਕਸੀਕੋ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਲਈ 25 ਲੱਖ ਟਿਕਟਾਂ ਦੀ ਮੰਗ ਕੀਤੀ ਗਈ ਹੈ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਇੰਗਲੈਂਡ ਬਨਾਮ ਅਮਰੀਕਾ ਦੇ ਵਿਚਾਲੇ ਮੈਚ ਨੂੰ 14 ਲੱਖ ਦਰਸ਼ਕ ਦੇਖਣਾ ਚਾਹੁੰਦੇ ਹਨ।

PunjabKesari

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਇਸ ਸਾਲ 21 ਨਵੰਬਰ ਤੋਂ 18 ਦਸੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਦੇ ਲਈ ਟਿਕਟਾਂ ਦੀ ਵਿਕਰੀ ਦੇ ਦੂਜੇ ਪੜਾਅ ਵਿਚ ਅਮਰੀਕਾ, ਇੰਗਲੈਂਡ ਅਤੇ ਕਤਰ ਨਾਲ 20 ਲੱਖ ਤੋਂ ਜ਼ਿਆਦਾ ਟਿਕਟਾਂ ਦੀ ਮੰਗ ਕੀਤੀ ਗਈ ਹੈ। ਜਦੋ ਇਹ ਮੰਗ ਸਮਰੱਥਾ ਤੋਂ ਜ਼ਿਆਦਾ ਹੁੰਦੀ ਹੈ ਤਾਂ ਟਿਕਟਾਂ ਦੇਣ ਦੇ ਲਈ 'ਰੈਂਡਮ' ਡਰਾਅ ਦੀ ਵਰਤੋਂ ਕੀਤੀ ਜਾਂਦੀ ਹੈ। ਫਾਈਨਲ ਦੇ ਲਈ 30 ਲੱਖ ਟਿਕਟਾਂ ਦੀ ਮੰਗ ਕੀਤੀ ਗਈ ਹੈ ਜਦਕਿ ਅੰਤਰਰਾਸ਼ਟਰੀ ਪ੍ਰਸ਼ੰਸਕਾਂ ਦੇ ਲਈ 2018 ਫਾਈਨਲ ਦੀ ਤੁਲਨਾ ਵਿਚ ਇਸਦੀ ਕੀਮਤ 46 ਫੀਸਦੀ ਤੱਕ ਵਧਾ ਦਿੱਤੀ ਗਈ ਹੈ।

ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News