DC v SRH : ਪਹਿਲੇ ਗੇੜ ਦੀ ਫਾਰਮ ਬਰਕਰਾਰ ਰੱਖਣ ਉਤਰੇਗੀ ਦਿੱਲੀ ਕੈਪੀਟਲਸ
Wednesday, Sep 22, 2021 - 02:57 AM (IST)
ਦੁਬਈ- ਸ਼੍ਰੇਅਸ ਅਈਅਰ ਦੀ ਵਾਪਸੀ ਨਾਲ ਮਜ਼ਬੂਤ ਬਣੀ ਦਿੱਲੀ ਕੈਪੀਟਲਸ ਦੀ ਟੀਮ ਬੁੱਧਵਾਰ ਨੂੰ ਇੱਥੇ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਪਣੀ ਮੁਹਿੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰੇਗੀ ਤਾਂ ਉਸਦਾ ਟੀਮ ਪਹਿਲੇ ਗੇੜ ਦੀ ਫਾਰਮ ਨੂੰ ਬਰਕਰਾਰ ਰੱਖਣਾ ਹੋਵੇਗਾ। ਦਿੱਲੀ ਅਜੇ 8 ਮੈਚਾਂ ਵਿਚੋਂ 12 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ ਜਦਕਿ ਹੈਦਰਾਬਾਦ ਦੇ 7 ਮੈਚਾਂ ਵਿਚੋਂ ਸਿਰਫ 2 ਅੰਕ ਹਨ ਤੇ ਉਹ ਸਭ ਤੋਂ ਹੇਠਲੇ ਸਥਾਨ 'ਤੇ ਹੈ। ਹੈਦਰਾਬਾਦ ਨੇ ਹੁਣ ਤੱਕ ਸਿਰਫ ਇਕ ਮੈਚ ਜਿੱਤਿਆ ਹੈ। ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਨੇ ਪਹਿਲੇ ਗੇੜ ਦਾ ਅੰਤ ਜਿੱਤ ਨਾਲ ਕੀਤਾ ਸੀ ਅਤੇ ਉਹ ਯੂ. ਏ. ਈ. ਵਿਚ ਵੀ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ। ਅਜਿਹਾ ਕਰਨ ਲਈ ਉਸਦੇ ਕੋਲ ਚੰਗੇ ਹਮਲਾਵਰ ਬੱਲੇਬਾਜ਼ ਹਨ, ਜਿਹੜੇ ਕਿਸੇ ਵੀ ਚੰਗੇ ਹਮਲੇ ਦੀਆਂ ਧੱਜੀਆ ਉਡਾ ਸਕਦੇ ਹਨ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਸਾਲਮੀ ਬੱਲੇਬਾਜ਼ ਸ਼ਿਖਰ ਧਵਨ (380) ਚੋਣਕਾਰਾਂ ਨੂੰ ਗਲਤ ਠਹਿਰਾਉਣ ਲਈ ਬੇਤਾਬ ਹੋਵੇਗਾ, ਜਿਨ੍ਹਾਂ ਨੇ ਉਸ ਨੂੰ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਜਗ੍ਹਾਂ ਨਹੀਂ ਦਿੱਤੀ। ਉਹ ਨੌਜਵਾਨ ਪ੍ਰਿਥਵੀ ਸ਼ਾਹ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ। ਸ਼੍ਰੇਅਸ ਅਈਅਰ ਦੇ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ਨਾਲ ਦਿੱਲੀ ਦਾ ਮੱਧਕ੍ਰਮ ਮਜ਼ਬੂਤ ਹੋਇਆ ਹੈ, ਜਿਸ ਵਿਚ ਰਿਸ਼ਭ ਪੰਤ ਆਸਟਰੇਲੀਆ ਦਾ ਸਟੀਵ ਸਮਿਥ ਤੇ ਮਾਰਕਸ ਸਟੋਇੰਸ ਅਤੇ ਵੈਸਟਇੰਡੀਜ਼ ਦੇ ਸ਼ਿਮਰੋਨ ਹੈੱਟਮਾਇਰ ਵੀ ਸ਼ਾਮਲ ਹਨ। ਦਿੱਲੀ ਦਾ ਗੇਂਦਬਾਜ਼ੀ ਹਮਲਾ ਵੀ ਮਜ਼ਬੂਤ ਹੈ, ਜਿਸ ਵਿਚ ਅਵੇਸ਼ ਖਾਨ ਤੇ ਕੈਗਿਸੋ ਰਬਾਡਾ ਨੇ ਪਹਿਲੇ ਗੇੜ ਵਿਚ ਕਮਾਲ ਦੀ ਗੇਂਦਬਾਜ਼ੀ ਕੀਤੀ ਸੀ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।