ਦਿੱਲੀ ਸਟੇਟ ਕਬੱਡੀ ਚੈਂਪੀਅਨਸ਼ਿਪ ਦਾ ਆਗਾਜ਼ 10 ਜਨਵਰੀ ਤੋਂ
Thursday, Jan 08, 2026 - 05:57 PM (IST)
ਨਵੀਂ ਦਿੱਲੀ : ਦਿੱਲੀ ਰਾਜ ਕਬੱਡੀ ਸੰਘ ਵੱਲੋਂ ਸੀਨੀਅਰ ਪੁਰਸ਼ ਅਤੇ ਮਹਿਲਾ ਵਰਗ ਦੀ ਦਿੱਲੀ ਸਟੇਟ ਕਬੱਡੀ ਚੈਂਪੀਅਨਸ਼ਿਪ ਦਾ ਆਯੋਜਨ 10 ਅਤੇ 11 ਜਨਵਰੀ 2026 ਨੂੰ ਕੀਤਾ ਜਾ ਰਿਹਾ ਹੈ। ਆਯੋਜਨ ਕਮੇਟੀ ਦੇ ਚੇਅਰਮੈਨ ਨਿਰੰਜਨ ਸਿੰਘ ਅਨੁਸਾਰ ਇਹ ਦੋ ਰੋਜ਼ਾ ਖੇਡ ਮੇਲਾ ਪਾਕਿਟ ਐਫ ਅਤੇ ਜੀ, ਡੀਡੀਏ ਪਾਰਕ, ਸਰਿਤਾ ਵਿਹਾਰ (ਮਦਨਪੁਰ ਖਾਦਰ) ਵਿਖੇ ਕਰਵਾਇਆ ਜਾਵੇਗਾ।
ਸੰਘ ਦੇ ਜਨਰਲ ਸਕੱਤਰ ਰਾਮਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਉਦਘਾਟਨ 10 ਜਨਵਰੀ ਨੂੰ ਸਵੇਰੇ 10:00 ਵਜੇ ਕੇਂਦਰੀ ਰਾਜ ਮੰਤਰੀ (ਕਾਰਪੋਰੇਟ ਮਾਮਲੇ, ਸੜਕ ਆਵਾਜਾਈ ਅਤੇ ਰਾਜਮਾਰਗ) ਹਰਸ਼ ਮਲਹੋਤਰਾ ਵੱਲੋਂ ਕੀਤਾ ਜਾਵੇਗਾ। ਇਸ ਵਿਸ਼ੇਸ਼ ਮੌਕੇ 'ਤੇ ਲੋਕ ਸਭਾ ਮੈਂਬਰ ਰਾਮਬੀਰ ਸਿੰਘ ਬਿਧੂੜੀ, ਸਾਬਕਾ ਸੰਸਦ ਮੈਂਬਰ ਅਤੇ ਦਿੱਲੀ ਰਾਜ ਕਬੱਡੀ ਸੰਘ ਦੇ ਪ੍ਰਧਾਨ ਰਮੇਸ਼ ਬਿਧੂੜੀ, ਨਿਗਮ ਕੌਂਸਲਰ ਬ੍ਰਹਮ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਵੀ ਹਾਜ਼ਰ ਰਹਿਣਗੇ।
