ਸੁਮਿਤ ਦੇ ਸੈਂਕੜੇ ਨਾਲ ਆਸਾਮ ਵਿਰੁੱਧ ਦਿੱਲੀ ਜਿੱਤ ਦੇ ਰਸਤੇ ’ਤੇ

Tuesday, Oct 29, 2024 - 11:29 AM (IST)

ਸੁਮਿਤ ਦੇ ਸੈਂਕੜੇ ਨਾਲ ਆਸਾਮ ਵਿਰੁੱਧ ਦਿੱਲੀ ਜਿੱਤ ਦੇ ਰਸਤੇ ’ਤੇ

ਨਵੀਂ ਦਿੱਲੀ- ਆਲਰਾਊਂਡਰ ਸੁਮਿਤ ਮਾਥੁਰ ਦੇ ਸੈਂਕੜੇ ਨਾਲ ਦਿੱਲੀ ਰਣਜੀ ਟਰਾਫੀ ਗਰੁੱਪ-ਡੀ ਦੇ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਇੱਥੇ ਆਸਾਮ ਵਿਰੁੱਧ ਜਿੱਤ ਦੇ ਨੇੜੇ ਪਹੁੰਚ ਗਈ ਹੈ। ਆਸਾਮ ਦੀਆਂ 330 ਦੌੜਾਂ ਦੇ ਜਵਾਬ ਵਿਚ ਦਿਨ ਦੀ ਸ਼ੁਰੂਆਤ 6 ਵਿਕਟਾਂ ’ਤੇ 214 ਦੌੜਾਂ ਤੋਂ ਕਰਦੇ ਹੋਏ ਦਿੱਲੀ ਦੀ ਟੀਮ ਮੁਸ਼ਕਿਲ ਵਿਚ ਸੀ। ਸ਼ੁਰੂਆਤੀ ਦੋ ਮੈਚਾਂ ਦੀ ਆਖਰੀ-11 ਵਿਚੋਂ ਬਾਹਰ ਰਹੇ ਸੁਮਿਤ (112 ਦੌੜਾਂ, 230 ਗੇਂਦਾਂ) ਨੇ ਇਸ ਤੋਂ ਬਾਅਦ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਹਰਸ਼ਿਤ ਰਾਣਾ (59 ਦੌੜਾਂ, 78 ਗੇਂਦਾਂ) ਨਾਲ 7ਵੀਂ ਵਿਕਟ ਲਈ 99 ਤੇ ਫਿਰ ਸਿਧਾਂਤ ਸ਼ਰਮਾ (89 ਦੌੜਾਂ, 128 ਗੇਂਦਾਂ) ਦੇ ਨਾਲ 8ਵੀਂ ਵਿਕਟ ਲਈ 166 ਦੌੜਾਂ ਜੋੜ ਕੇ ਟੀਮ ਦਾ ਸਕੋਰ 454 ਦੌੜਾਂ ਤੱਕ ਪਹੁੰਚਾਇਆ। ਆਖਰੀ ਚਾਰ ਵਿਕਟਾਂ ਨੇ 272 ਦੌੜਾਂ ਜੋੜੀਆਂ।ਪਹਿਲੀ ਪਾਰੀ ਵਿਚ 124 ਦੌੜਾਂ ਦੀ ਬੜ੍ਹਤ ਮਿਲਣ ਤੋਂ ਬਾਅਦ ਦਿੱਲੀ ਦੇ ਤੇਜ਼ ਗੇਂਦਬਾਜ਼ਾਂ ਹਰਸ਼ਿਤ ਤੇ ਮਨੀ ਗਰੇਵਾਲ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਦੂਜੀ ਪਾਰੀ ਵਿਚ ਆਸਾਮ ਦਾ ਸਕੋਰ 3 ਵਿਕਟਾਂ ’ਤੇ 44 ਦੌੜਾਂ ਕਰ ਦਿੱਤਾ।


author

Tarsem Singh

Content Editor

Related News